ਜਲੰਧਰ (ਮਹੇਸ਼)— 14 ਸਾਲਾ ਕੁੜੀ ਦੀ ਫੇਸਬੁੱਕ ਅਤੇ ਵਟਸੈਅਪ 'ਤੇ ਅਸ਼ਲੀਲ ਮੈਸੇਜ ਭੇਜਣੇ ਇਕ ਨੌਜਵਾਨ ਨੂੰ ਮਹਿੰਗੇ ਪਏ ਗਏ। ਅਮਰੀਕਾ 'ਚ ਪੈਦਾ ਹੋਈ 14 ਸਾਲ ਦੀ ਇਕ ਲੜਕੀ ਨੂੰ ਫੇਸਬੁੱਕ ਅਤੇ ਵਟਸਐਪ 'ਤੇ ਅਸ਼ਲੀਲ ਮੈਸੇਜ ਭੇਜਣ ਦੇ ਮਾਮਲੇ 'ਚ 8 ਸਤੰਬਰ ਨੂੰ ਥਾਣਾ ਸਦਰ 'ਚ ਆਈ. ਪੀ. ਸੀ. ਦੀ ਵੱਖ-ਵੱਖ ਧਾਰਾਵਾਂ ਅਤੇ ਆਈ. ਟੀ. ਐਕਟ ਤਹਿਤ ਨਾਮਜ਼ਦ ਕੀਤੇ ਗਏ ਮੁਲਜ਼ਮ ਹਾਰਦਿਕ ਅਰੋੜਾ ਪੁੱਤਰ ਵਿਕਾਸ ਅਰੋੜਾ ਵਾਸੀ ਗੁੜਗਾਓਂ (ਹਰਿਆਣਾ) ਨੂੰ ਨੋਟਿਸ ਗਿਆ ਹੈ। ਉਸ ਨੂੰ ਇਕ ਹਫਤੇ ਅੰਦਰ ਜਲੰਧਰ ਪੁਲਸ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਵੀ ਕਹੀ ਹੈ। ਇਸ ਗੱਲ ਦੀ ਪੁਸ਼ਟੀ ਉਕਤ ਮਾਮਲੇ ਦੀ ਜਾਂਚ ਕਰ ਰਹੇ ਏ. ਸੀ. ਪੀ. ਧਰਮਪਾਲ ਨੇ ਕਹੀ ਹੈ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਜਲੰਧਰ ਵਾਸੀ ਇਕ ਔਰਤ ਦੇ ਬਿਆਨਾਂ 'ਤੇ ਉਸ ਦੀ ਨਾਬਾਲਗ ਬੇਟੀ ਨੂੰ ਤੰਗ ਪਰੇਸ਼ਾਨ ਕਰਨ ਦੇ ਸਬੰਧ 'ਚ ਹਾਰਦਿਕ ਅਰੋੜਾ ਖ਼ਿਲਾਫ਼ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸਾਈਬਰ ਕ੍ਰਾਈਮ ਦੇ ਏ. ਡੀ. ਸੀ. ਪੀ. ਅਤੇ ਐੱਸ. ਪੀ. ਹੈੱਡ ਕੁਆਰਟਰ ਦਿਹਾਤੀ ਰਵੀ ਕੁਮਾਰ ਦੀਆਂ ਹਦਾਇਤਾਂ 'ਤੇ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਜਾਂਚ ਤੋਂ ਬਾਅਦ ਥਾਣਾ ਸਦਰ 'ਚ ਕੇਸ ਦਰਜ ਕੀਤਾ ਗਿਆ ਸੀ। ਲੜਕੀ ਦੀ ਮਾਂ ਨੇ ਹਾਰਦਿਕ 'ਤੇ ਇਹ ਵੀ ਗੰਭੀਰ ਦੋਸ਼ ਲਾਏ ਸਨ ਕਿ ਉਸ ਨੇ ਉਸ ਦੀ ਬੇਟੀ ਨੂੰ ਡਰੱਗਜ਼ ਲੈਣ ਲਈ ਵੀ ਉਕਸਾਇਆ ਹੈ।
ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ
ਪੀੜਤ ਦੀ ਮਾਂ ਦਾ ਕਹਿਣਾ ਸੀ ਕਿ ਜਦੋਂ ਬੇਟੀ ਵੱਲੋਂ ਉਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਨੇ ਖੁਦ ਵੀ ਹਾਰਦਿਕ ਅਰੋੜਾ ਨਾਲ ਮੋਬਾਇਲ ਫੋਨ 'ਤੇ ਗੱਲ ਕੀਤੀ ਤਾਂ ਹਾਰਦਿਕ ਨੇ ਉਸ ਨਾਲ ਵੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਏ. ਸੀ. ਪੀ. ਧਰਮਪਾਲ ਨੇ ਕਿਹਾ ਕਿ ਮੁਲਜ਼ਮ ਹਾਰਦਿਕ ਅਰੋੜਾ ਕੋਲੋਂ ਪੁੱਛਗਿੱਛ ਕੀਤੇ ਜਾਣ 'ਤੇ ਪੂਰੀ ਸੱਚਾਈ ਦਾ ਸੱਚ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਕੂੜਾ ਸੁੱਟਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਹਿੰਸਕ ਰੂਪ
ਇਹ ਵੀ ਪੜ੍ਹੋ: ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ
... ਤੇ ਟੁੱਟ ਗਈ ਤੜੱਕ ਕਰਕੇ, ਸਟੇਜਾਂ 'ਤੇ ਗਠਜੋੜ ਦੇ ਦਾਅਵੇ ਕਰਨ ਵਾਲੀਆਂ ਪਾਰਟੀਆਂ ਹੋਈਆਂ ਵੱਖੋ-ਵੱਖ
NEXT STORY