ਅਬੋਹਰ (ਸੁਨੀਲ) : ਥਾਂਣਾ ਬਹਾਵਵਾਲਾ ਪੁਲਸ ਨੇ ਮੋਬਾਇਲ ਐਪ ਰਾਹੀਂ ਆਪਣੇ ਆਪ ਨੂੰ ਕੁੜੀ ਦੱਸ ਕੇ ਲੋਕਾਂ ਨੂੰ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਭੇਜ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਪੁਲਸ ਉਪ ਕਪਤਾਨ ਅਵਤਾਰ ਸਿੰਘ ਕਰ ਰਹੇ ਹਨ। ਸਬ-ਇੰਸਪੈਕਟਰ ਗੁਰਵਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ਕਿੱਕਰਖੇੜਾ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁੱਖਬਰ ਨੇ ਸੂਚਨਾ ਦਿੱਤੀ ਕਿ ਬਲਜੀਤ ਸਿੰਘ ਉਰਫ ਜੀਤਾ ਪੁਤਰ ਰਾਜ ਸਿੰਘ ਤੇ ਸਤਦੇਵ ਉਰਫ ਜੋਨੀ ਪੁਤਰ ਰੇਸ਼ਮ ਸਿੰਘ ਦੋਵੇਂ ਵਾਸੀ ਢਾਣੀ ਨਾਈਆਂ ਵਾਲੀ ਦਾਖਲੀ ਕੰਧਵਾਲਾ ਅਮਰਕੋਟ ਆਪਣੇ ਮੋਬਾਇਲ ਵਿਚ ਇਕ ਐਪ ਰਾਹੀਂ ਆਪਣੇ ਆਪ ਨੂੰ ਕੁੜੀ ਦੱਸ ਕੇ ਲੋਕਾਂ ਨੂੰ ਅਸ਼ਲੀਲ ਤਸਵੀਰਾਂ ਤੇ ਵੀਡੀਓ ਭੇਜ ਕੇ ਉਨ੍ਹਾਂ ਨੂੰ ਝਾਂਸੇ ਵਿਚ ਲੈ ਕੇ ਬਲੈਕਮੇਲ ਕਰਦੇ ਹਨ।
ਉਕਤ ਨੇ ਦੱਸਿਆ ਕਿ ਮੁਲਜ਼ਮ ਆਪਣੇ ਫੋਨ ਦੇ ਗੂਗਲ ਪੇਅ ਅਤੇ ਬੈਂਕ ਅਕਾਊਂਟ ਵਿਚ ਪੈਸੇ ਟਰਾਂਸਫਰ ਕਰਵਾ ਕੇ ਠੱਗੀ ਮਾਰਦੇ ਹਨ। ਪੁਲਸ ਨੇ ਦੋਵਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 419-420, 66ਡੀ, 67,67ਏ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਸੁਖਪਾਲ ਖਹਿਰਾ ਦੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ, ਪੰਜਾਬ ਦੇ ਗੰਭੀਰ ਮਸਲਿਆਂ ਬਾਰੇ ਕੀਤੀ ਵਿਚਾਰ-ਚਰਚਾ (ਵੀਡੀਓ)
NEXT STORY