ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਦੇ ਪੋਸਕੋ ਮੁਲਾਜ਼ਮ ਦੀ ਤਲਾਸ਼ੀ ਲੈਣ ’ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਕਤ ਕਾਰਵਾਈ ਜੇਲ ਦੇ ਸਹਾਇਕ ਸੁਪਰਡੈਂਟ ਵੱਲੋਂ ਪੁਲਸ ਨੂੰ ਦਿੱਤੇ ਪੱਤਰ ਦੇ ਆਧਾਰ ’ਤੇ ਹੋਈ। ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ ਦਾ ਪੋਸਕੋ ਮੁਲਾਜ਼ਮ ਬੂਟਾ ਸਿੰਘ ਪੁੱਤਰ ਗੁਰਦੀਪ ਸਿੰਘ ਦੀ ਤਲਾਸ਼ੀ ਲੈਣ ’ਤੇ 100 ਗ੍ਰਾਮ ਖੁੱਲਾ ਜਰਦਾ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਚੋਣ ਸਮੱਗਰੀ ਦੇ ਨਾਂ 'ਤੇ ਸਾਬਕਾ MLA ਉਮੀਦਵਾਰ ਨਾਲ 80 ਹਜ਼ਾਰ ਦੀ ਠੱਗੀ
ਜਦੋਂ ਮੁਲਾਜ਼ਮ ਤੋਂ ਬਰੀਕੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਕਤ ਪਾਬੰਦੀਸ਼ੁਦਾ ਸਾਮਾਨ ਜੇਲ ਵਿਚ ਬੰਦ ਹਵਾਲਾਤੀ ਨੂੰ ਦੇਣਾ ਸੀ ਜਿਸ ਦੀ ਪਛਾਣ ਹਵਾਲਾਤੀ ਬੂਟਾ ਖਾਨ ਪੁੱਤਰ ਸ਼ੇਰ ਖਾਨ ਵਜੋਂ ਹੋਈ ਹੈ। ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਕਾਰਵਾਈ ਕਰਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਟੈਸਟ ਟ੍ਰੈਕ ’ਤੇ ਇੰਟਰਨੈੱਟ ਠੱਪ, ਬਿਨੈਕਾਰਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ
NEXT STORY