ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ ’ਚ ਬੰਦ ਇਕ ਹਵਾਲਾਤੀ ਤੋਂ ਮੋਬਾਈਲ ਫੋਨ ਅਤੇ 29 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਮਹਿੰਦਰ ਪਾਲ ਨੇ ਦੱਸਿਆ ਕਿ ਅਜੇ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਜਦੋਂ ਸੁਰੱਖਿਆ ਵਾਰਡ 12 ਅਤੇ ਸੁਰੱਖਿਆ ਵਾਰਡ 8 ਨੂੰ ਜਾਣ ਵਾਲੇ ਰਸਤੇ ਦੇ ਗੇਟ ਨੇੜੇ ਖੜੇ ਹਵਾਲਾਤੀ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਇਕ ਮੋਬਾਈਲ ਫੋਨ ਕੀ ਪੈਡ, ਬਿਨਾਂ ਸਿੰਮ, ਬਿਨਾਂ ਬੈਟਰੀ ਅਤੇ ਇਕ ਡੱਬੀ ਪਲਾਸਟਿਕ ਵਿਚੋਂ ਚਿੱਟੇ ਰੰਗ ਦੀਆਂ 29 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ’ਤੇ ਉਕਤ ਹਵਾਲਾਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਠੱਗੀ: ਨਕਲੀ ਆਧਾਰ ਕਾਰਡ ਤੇ ਜਾਅਲੀ ਦਸਤਖ਼ਤਾਂ ਰਾਹੀਂ ਵੇਚ 'ਤਾ ਲੜਕੀ ਦਾ ਪਲਾਟ, ਪੁਲਸ ਨੇ ਕੀਤਾ ਕੇਸ ਦਰਜ
NEXT STORY