ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਲਬਰਟਾ ਸੂਬੇ 'ਚ ਇੱਕ ਮਹਿਲਾ ਕੈਦੀ ਨੂੰ ਲੈ ਕੇ ਜਾ ਰਹੀ 'ਕੈਨੇਡੀਅਨ ਜੇਲ੍ਹ ਪ੍ਰਸ਼ਾਸਨ' (CSC) ਦੀ ਵੈਨ ਦੀ ਇਤ ਟਰੱਕ ਨਾਲ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ 'ਚ ਪੰਜਾਬੀ ਮੂਲ ਦੀ ਇੱਕ 25 ਸਾਲਾ ਜੇਲ੍ਹ ਅਧਿਕਾਰੀ ਸਣੇ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਹਾਦਸਾ ਪੂਰਬੀ ਅਲਬਰਟਾ ਦੇ ਜ਼ਾਰ ਨੇੜੇ ਹਾਈਵੇਅ 41 ਅਤੇ ਹਾਈਵੇਅ 13 ਦੇ ਮੋੜ 'ਤੇ ਵਾਪਰਿਆ। ਐਡਮਿੰਟਨ ਤੋਂ ਲਗਭਗ 200 ਕਿਲੋਮੀਟਰ ਦੂਰ ਇੱਕ 'ਹੀਨੋ ਬਾਕਸ ਟਰੱਕ' ਅਤੇ ਸੀ.ਐੱਸ.ਸੀ. ਦੀ ਮਿਨੀਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਵੈਨ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ 'ਚ ਜੇਲ੍ਹ ਅਧਿਕਾਰੀ ਰਮਨਦੀਪ ਕੌਰ ਮਾਨ (25), ਸਾਥੀ ਅਧਿਕਾਰੀ ਨਿਕੋਲੇ ਸਰਬਨ (57) ਤੇ ਕੈਦੀ ਕਿਆਰਾ ਮੂਸਵਾ (24) ਵਜੋਂ ਹੋਈ ਹੈ। ਰਮਨਦੀਪ ਕੌਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੱਢੇ ਦੀ ਰਹਿਣ ਵਾਲੀ, ਜੋ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਈ ਸੀ।
ਇਹ ਵੀ ਪੜ੍ਹੋ- ਆਪਣੇ ਫ਼ਾਇਦੇ ਲਈ ਹਜ਼ਾਰਾਂ ਕਿਲੋਮੀਟਰ ਦੂਰ ਜੰਗ ਨੂੰ 'ਹਵਾ' ਦੇ ਰਿਹੈ ਪਾਕਿਸਤਾਨ ! BPC ਨੇ ਕੀਤਾ ਵੱਡਾ ਦਾਅਵਾ
ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਮਾਨ ਕੁਝ ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਦੇ ਮੈਨੀਟੋਬਾ ਪਹੁੰਚੀ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਲਬਰਟਾ ਆ ਗਈ ਅਤੇ ਲਗਭਗ 6 ਮਹੀਨੇ ਪਹਿਲਾਂ ਹੀ 'ਕੈਨੇਡੀਅਨ ਜੇਲ੍ਹ ਪ੍ਰਸ਼ਾਸਨ' ਵਿੱਚ ਕੁਰੈਕਸ਼ਨ ਅਫ਼ਸਰ (ਸੁਧਾਰ ਅਧਿਕਾਰੀ) ਵਜੋਂ ਭਰਤੀ ਹੋਈ ਸੀ। ਉਸ ਦੀ ਅਚਾਨਕ ਹੋਈ ਦਰਦਨਾਕ ਮੌਤ ਨਾਲ ਕੈਨੇਡਾ 'ਚ ਰਹਿੰਦੇ ਪੰਜਾਬੀ ਭਾਈਚਾਰੇ ਅਤੇ ਉਸ ਦੇ ਪਿੰਡ ਗੁੱਢੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਕਾਰੀਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 'ਕੁਰੈਕਸ਼ਨਲ ਸਰਵਿਸ ਆਫ਼ ਕੈਨੇਡਾ' ਦੇ ਕਮਿਸ਼ਨਰ ਤਲਾਲ ਦਕਾਲਬਾਬ ਅਤੇ ਅਧਿਕਾਰੀਆਂ ਦੀ ਯੂਨੀਅਨ ਨੇ ਵੀ ਸ਼ਹੀਦ ਹੋਏ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
'ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ' ਅਤੇ 'ਕੈਨੇਡੀਅਨ ਜੇਲ੍ਹ ਪ੍ਰਸ਼ਾਸਨ' ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ 'ਚ ਇੱਕ ਕੈਦੀ ਦੀ ਵੀ ਮੌਤ ਹੋਈ ਹੈ, ਇਸ ਲਈ ਵਿਭਾਗ ਵੱਲੋਂ ਵੱਖਰੀ ਅੰਦਰੂਨੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ, ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਇਸ ਹਾਦਸੇ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਤਾਂ ਨਹੀਂ।
ਇਹ ਵੀ ਪੜ੍ਹੋ- ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
BJP ਦਾ ਇਸ ਮੁੱਦੇ 'ਤੇ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ! ਸੁਖਬੀਰ ਬਾਦਲ ਨੇ ਪਾਈ ਪੋਸਟ
NEXT STORY