ਪਟਿਆਲਾ (ਜੋਸਨ)-ਪੀ. ਐੈੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਸਮੁੱਚੇ ਪੰਜਾਬ ਅੰਦਰ ਬਿਜਲੀ ਦਫਤਰਾਂ ਅੱਗੇ ਪਾਵਰ ਮੈਨੇਜਮੈਂਟ ਪਾਸੋਂ ਬਿਜਲੀ ਮੁਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਰਿਲੀਜ਼ ਕਰਾਉਣ ਤੇ ਹੋਰ ਪੈਂਡਿੰਗ ਮੰਗਾਂ ਲਈ ਰੋਸ ਰੈਲੀਆਂ ਕੀਤੀਆਂ ਗਈਆਂ। ਪਟਿਆਲਾ ਵਿਖੇ ਬਿਜਲੀ ਨੇਤਾਵਾਂ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਤਨਖਾਹਾਂ ਜਲਦ ਰਿਲੀਜ਼ ਕਰਨ ਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
ਇਸ ਤੋਂ ਬਾਅਦ ਅੱਜ ਇੱਥੇ ਪਾਵਰ ਮੈਨੇਜਮੈਂਟ ਤੇ ਜੁਆਇੰਟ ਫੋਰਮ ਦੇ ਆਗੂਆਂ ਦਰਮਿਆਨ ਮੀਟਿੰਗ ਹੋਈ। ਇਸ ਵਿਚ ਮੈਨੇਜਮੈਂਟ ਵੱਲੋਂ ਐੈੱਸ. ਸੀ. ਅਰੋੜਾ ਡਾਇਰੈਕਟਰ ਵਿੱਤ, ਆਰ. ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਬੀ. ਐੈੱਸ. ਗੁਰਮ ਡਿਪਟੀ ਸਕੱਤਰ ਆਈ. ਆਰ. ਅਤੇ ਭਲਾਈ, ਜੁਆਇੰਟ ਫੋਰਮ ਵੱਲੋਂ ਸਰਬ-ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਹਰਭਜਨ ਸਿੰਘ, ਫਲਜੀਤ ਸਿੰਘ, ਗੁਰਸੇਵਕ ਸਿੰਘ, ਰਣਧੀਰ ਸਿੰਘ ਨਲੀਨਾ, ਅਵਤਾਰ ਸਿੰਘ ਕੈਂਥ ਅਤੇ ਰਣਬੀਰ ਸਿੰਘ ਪਾਤੜਾਂ ਸ਼ਾਮਲ ਹੋਏ।
ਮੈਨੇਜਮੈਂਟ ਨੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪਾਵਰ ਨਿਗਮ ਦੀ ਵਿੱਤੀ ਹਾਲਤ ਕਾਫ਼ੀ ਮਾੜੀ ਹੈ। ਸਰਕਾਰ ਵੱਲੋਂ 5100 ਕਰੋੜ ਰੁਪਏ ਸਬਸਿਡੀ ਦੀ ਬਕਾਇਆ ਰਕਮ ਵਿਚੋਂ ਸਿਰਫ ਅੱਜ ਸਿਰਫ 50 ਕਰੋੜ ਹੀ ਜਾਰੀ ਕੀਤੇ ਗਏ ਹਨ। ਅਦਾਰੇ ਦਾ ਕੰਮ ਚਲਾਉਣ ਲਈ ਕਰਜ਼ਾ ਲੈ ਕੇ ਅਦਾਇਗੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਪਰਿਵਾਰਕ ਖਰਚ ਚਲਾਉਣਾ, ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਵਰ ਮੈਨੇਜਮੈਂਟ ਵੱਲੋਂ ਹਰੇਕ ਮਹੀਨੇ ਦੇ ਅਖੀਰ ਵਿਚ ਮੁਲਾਜ਼ਮਾਂ ਨੂੰ ਤਨਖਾਹ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਜੋ ਕਿ ਸੰਵਿਧਾਨਕ ਬਾਡੀ ਹੈ, ਨੂੰ ਪਾਵਰ ਨਿਗਮ ਨੂੰ ਸਰਕਾਰ ਵੱਲ ਸਬਸਿਡੀ ਦੀ ਬਕਾਇਆ ਰਕਮ ਜੋ ਕਿ 10000 ਕਰੋੜ ਦੇ ਲਗਭਗ ਬਣਦੀ ਹੈ, ਪੰਜਾਬ ਸਰਕਾਰ ਪਾਸੋਂ ਦਿਵਾਉਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਬਿਜਲੀ ਮੁਲਾਜ਼ਮਾਂ ਨੂੰ ਹਰੇਕ ਮਹੀਨੇ ਦੇ ਅਖੀਰਲੇ ਹਫਤੇ ਤਨਖਾਹ ਮਿਲ ਸਕੇ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਮੈਨੇਜਮੈਂਟ ਵੱਲੋਂ ਦਿੱਤੇ ਭਰੋਸੇ ਅਨੁਸਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰੇ। ਹੈੱਡ ਆਫਿਸ ਪਟਿਆਲਾ ਅੱਗੇ ਰੋਸ ਰੈਲੀ ਵਿਚ ਇਕੱਤਰ ਹੋਏ ਬਿਜਲੀ ਮੁਲਾਜ਼ਮਾਂ ਦਾ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੇ ਧੰਨਵਾਦ ਕੀਤਾ ਅਤੇ ਜੁਆਇੰਟ ਫੋਰਮ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਉਲੀਕੇ ਸੰਘਰਸ਼ ਦੇ ਪ੍ਰੋਗਰਾਮ ਅਨੁਸਾਰ ਅੱਜ ਤੋਂ 15 ਮਾਰਚ ਤੱਕ ਮੰਡਲ ਪੱਧਰ 'ਤੇ ਮੈਨੇਜਮੈਂਟ ਤੇ ਸਰਕਾਰ ਦੀਆਂ ਅਰਥੀਆਂ ਫੂਕਣ, 16 ਮਾਰਚ ਤੋਂ 31 ਮਾਰਚ ਤੱਕ ਸਮੁੱਚੇ ਐੈੱਮ. ਐੈੱਲ. ਏ. ਤੇ ਮੰਤਰੀਆਂ ਰਾਹੀਂ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜਣ, 11 ਅਪ੍ਰੈਲ ਨੂੰ ਸੂਬਾ ਪੱਧਰ 'ਤੇ ਇਕ ਰੋਜ਼ਾ ਹੜਤਾਲ ਕਰਨ, ਵਰਕ-ਟੂ-ਰੂਲ ਅਨੁਸਾਰ ਕੰਮ ਕਰਨ ਅਤੇ ਸੀ. ਐੈੱਮ. ਡੀ. ਅਤੇ ਡਾਇਰੈਕਟਰਾਂ ਵਿਰੁੱਧ ਫੀਲਡ ਵਿਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਜ਼ੋਰਦਾਰ ਰੋਸ ਵਿਖਾਵੇ ਕਰਨ ਦਾ ਸੱਦਾ ਦਿੱਤਾ। 1 ਤੋਂ 10 ਅਪ੍ਰੈਲ ਤੱਕ ਪੰਜਾਬ ਪੱਧਰ ਤੇ ਸਮੁੱਚੇ ਦਫਤਰਾਂ ਤੋਂ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇ।
ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ (ਵੀਡੀਓ)
NEXT STORY