ਚੰਡੀਗੜ੍ਹ (ਰੋਹਾਲ) : ਗਰਮੀ ਦਿਨ ਦੇ ਸਮੇਂ ਹੀ ਨਹੀਂ, ਰਾਤ ਨੂੰ ਵੀ ਰਾਹਤ ਮਹਿਸੂਸ ਨਹੀਂ ਹੋਣ ਦੇ ਰਹੀ। ਅੱਤ ਦੀ ਗਰਮੀ ਕਾਰਨ ਹੁਣ ਦਿਨ ਦੇ ਮੁਕਾਬਲੇ ਰਾਤ ਨੂੰ ਬਿਜਲੀ ਦੀ ਮੰਗ ਜ਼ਿਆਦਾ ਵੱਧ ਗਈ ਹੈ। ਬਿਜਲੀ ਦੀ ਇਸ ਵੱਧ ਰਹੀ ਮੰਗ ਕਾਰਨ ਸ਼ਹਿਰ ’ਚ ਰਾਤ ਨੂੰ ਵੀ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ ਦੀ ਨੀਂਦ ਖ਼ਰਾਬ ਹੋ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 19 ਜੂਨ ਤੋਂ ਤਾਪਮਾਨ ’ਚ ਗਿਰਾਵਟ ਤੋਂ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਦਿਨ ਦੇ ਨਾਲ-ਨਾਲ ਹੁਣ ਰਾਤ ਨੂੰ ਵੀ ਗਰਮੀ ਦਾ ਕਹਿਰ ਚੈਨ ਦੀ ਨੀਂਦ ਨਹੀਂ ਲੈਣ ਦੇ ਰਿਹਾ। ਮੰਗਲਵਾਰ ਨੂੰ ਦਿਨ ਵੇਲੇ ਸ਼ਹਿਰ ਦਾ ਤਾਪਮਾਨ ਇਕ ਹਫ਼ਤੇ ਬਾਅਦ 43.1 ਡਿਗਰੀ ਅਤੇ ਹਵਾਈ ਅੱਡੇ ’ਤੇ 43.9 ਡਿਗਰੀ ਦਰਜ ਹੋਇਆ ਪਰ ਰਾਤ ਦੇ ਤਾਪਮਾਨ ’ਚ ਗਿਰਾਵਟ ਨਾ ਆਉਣ ਕਾਰਨ ਇਕ ਪਾਸੇ ਤਾਂ ਲੋਕ ਗਰਮੀ ਤੋਂ ਬੇਹਾਲ ਹਨ ਅਤੇ ਦੂਜੇ ਪਾਸੇ ਬਿਜਲੀ ਦੇ ਕੱਟਾਂ ਕਾਰਨ ਰਾਤ ਨੂੰ ਸੌਣਾ ਮੁਸ਼ਕਲ ਹੋ ਰਿਹਾ ਹੈ। ਸ਼ਹਿਰ ਦੇ ਵੀ. ਵੀ. ਆਈ. ਪੀ. ਅਤੇ ਵੀ. ਆਈ. ਪੀ. ਹਿੱਸਿਆਂ ਨੂੰ ਛੱਡ ਕੇ ਬਾਕੀ ਹਿੱਸਿਆਂ ’ਚ ਸੋਮਵਾਰ ਸ਼ਾਮ ਤੋਂ ਹੀ ਰਾਤ ਨੂੰ ਬਿਜਲੀ ਕੱਟ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ 'ਤਾ ਵੱਡਾ ਐਲਾਨ (ਵੀਡੀਓ)
ਮੀਂਹ ਦੀਆਂ ਸਿਰਫ਼ ਵਾਛੜਾਂ ਪਰ ਬੁੱਧਵਾਰ ਤੋਂ ਡਿੱਗੇਗਾ ਪਾਰਾ
ਉੱਤਰੀ ਭਾਰਤ ’ਚ ਮੰਗਲਵਾਰ ਰਾਤ ਤੋਂ ਸਰਗਰਮ ਹੋ ਰਹੀ ਪੱਛਮੀ ਗੜਬੜੀ ਦੇ ਬਾਵਜੂਦ ਚੰਡੀਗੜ੍ਹ ’ਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ ਅੰਦਾਜ਼ੇ ਅਨੁਸਾਰ ਮੰਗਲਵਾਰ ਨੂੰ ਪੰਜਾਬ ’ਚ ਮਾਨਸੂਨ ਦਾ ਮੀਂਹ ਪੈਣ ਦੀ ਸੰਭਾਵਨਾ ਸੀ। ਹਾਲੇ ਹਿਮਾਚਲ ਦੇ ਪੂਰੇ ਹਿੱਸੇ ’ਚ ਵੀ ਪੱਛਮੀ ਗੜਬੜੀ ਕਾਰਨ ਮੀਂਹ ਨਹੀਂ ਪਿਆ। ਇਸ ਲਈ ਹੁਣ ਸੰਭਾਵਨਾ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਸਿਰਫ਼ ਹਲਕਾ ਮੀਂਹ ਹੀ ਪੈ ਸਕਦਾ ਹੈ, ਜੋ ਮੌਜੂਦਾ ਗਰਮੀ ਤੋਂ ਬਹੁਤੀ ਰਾਹਤ ਨਹੀਂ ਦੇਵੇਗਾ। ਹਾਲਾਂਕਿ ਬੁੱਧਵਾਰ ਨੂੰ ਤਾਪਮਾਨ 42 ਡਿਗਰੀ ਦੇ ਆਸ-ਪਾਸ ਰਹਿਣ ਤੋਂ ਬਾਅਦ 23 ਜੂਨ ਤੱਕ ਤਾਪਮਾਨ 40 ਤੋਂ 42 ਡਿਗਰੀ ਦੇ ਵਿਚਕਾਰ ਰਹੇਗਾ।
ਇਹ ਵੀ ਪੜ੍ਹੋ : ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory
ਦਿਨ ਦੇ ਮੁਕਾਬਲੇ ਰਾਤ ਨੂੰ ਖ਼ਪਤ ਜ਼ਿਆਦਾ, ਸੋਮਵਾਰ ਰਾਤ ਮੰਗ ਪਹੁੰਚੀ 390 ਮੈਗਾਵਾਟ
ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ’ਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਸੀ। 13 ਜੂਨ ਨੂੰ ਬਿਜਲੀ ਦੀ ਖਪਤ ਅੱਜ ਤੱਕ ਦੀ ਚੰਡੀਗੜ੍ਹ ’ਚ ਸਭ ਤੋਂ ਜ਼ਿਆਦਾ ਪਹੁੰਚ ਗਈ। ਚੰਡੀਗੜ੍ਹ ’ਚ ਸਭ ਤੋਂ ਵੱਧ ਬਿਜਲੀ ਦੀ ਖਪਤ 2019 ’ਚ 431 ਮੈਗਾਵਾਟ ਸੀ ਪਰ ਇਸ ਵਾਰ 13 ਜੂਨ ਨੂੰ ਬਿਜਲੀ ਦੀ ਖਪਤ ਸਭ ਤੋਂ ਵੱਧ 448 ਮੈਗਾਵਾਟ ਸੀ ਤੇ ਸੋਮਵਾਰ ਰਾਤ ਨੂੰ ਬਿਜਲੀ ਦੀ ਖਪਤ 490 ਮੈਗਾਵਾਟ ਤੱਕ ਪਹੁੰਚ ਗਈ ਅਤੇ ਚੰਡੀਗੜ੍ਹ ਕੋਲ ਸਿਰਫ਼ 330 ਮੈਗਾਵਾਟ ਬਿਜਲੀ ਸੀ। ਇਸ ਦੌਰਾਨ 60 ਮੈਗਾਵਾਟ ਦੀ ਕਮੀ ਨੂੰ ਪੂਰਾ ਕਰਨ ਲਈ ਸੋਮਵਾਰ ਰਾਤ ਨੂੰ ਸ਼ਹਿਰ ਦੇ ਹਰ ਹਿੱਸੇ ’ਚ ਬਿਜਲੀ ਕੱਟ ਲਾਏ ਗਏ। ਦਿਨ ਦੇ ਮੁਕਾਬਲੇ ਰਾਤ ਸਮੇਂ ਬਿਜਲੀ ਦੀ ਖਪਤ ਵਧਣ ਦਾ ਕਾਰਨ ਇਹ ਹੈ ਕਿ ਰਾਤ ਦੇ ਤਾਪਮਾਨ ’ਚ ਜ਼ਿਆਦਾ ਵਾਧੇ ਤੋਂ ਬਾਅਦ ਸ਼ਹਿਰ ’ਚ ਏ.ਸੀ. ਦੀ ਲਗਾਤਾਰ ਵਧ ਰਹੀ ਖ਼ਰੀਦ ਕਾਰਨ ਬਿਜਲੀ ਦੀ ਖ਼ਪਤ ਵੱਧ ਗਈ ਹੈ।
ਰਾਤ ਨੂੰ ਹਰ ਹਿੱਸੇ ’ਚ ਬਿਜਲੀ ਕੱਟ
ਸੋਮਵਾਰ ਸ਼ਾਮ ਤੋਂ ਸ਼ੁਰੂ ਹੋਏ ਬਿਜਲੀ ਦੇ ਕੱਟ ਰਾਤ ਸਮੇਂ ਕਰੀਬ ਹਰ ਸੈਕਟਰ ਦੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ। ਸ਼ਹਿਰ ਦੇ ਉੱਤਰੀ ਸੈਕਟਰ-7, 8 ਅਤੇ 9 ਤੋਂ ਇਲਾਵਾ 15 ਤੋਂ ਲੈ ਕੇ 30 ਤੱਕ ਹਰ ਹਿੱਸੇ ’ਚ ਬਿਜਲੀ ਦੇ ਕੱਟ ਲੱਗੇ। ਸੈਕਟਰ-36 ਤੋਂ ਸੈਕਟਰ-38 ਵੈਸਟ, ਸੈਕਟਰ-39, ਧਨਾਸ, ਡੱਡੂਮਾਜਰਾ, ਮਲੋਆ ਅਤੇ ਪਿੰਡਾਂ ’ਚ ਬਿਜਲੀ ਕੱਟ ਨੇ ਗਰਮੀ ਹੋਰ ਵਧਾ ਦਿੱਤੀ ਹੈ। ਤਾਪਮਾਨ ’ਚ ਗਿਰਾਵਟ ਆਉਣ ਤੱਕ ਸ਼ਹਿਰ ’ਚ ਅਜਿਹੇ ਬਿਜਲੀ ਕੱਟ ਲੱਗਣ ਦੀ ਸੰਭਾਵਨਾ ਬਣ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮ ਆਦਮੀ ਕਲੀਨਿਕ ਨੇੜੇ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ਨੂੰ ਲੱਗੀ ਅੱਗ
NEXT STORY