ਚੰਡੀਗੜ੍ਹ : ਰੋਜ਼ਾਨਾ ਲੱਗ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਸਮੇਤ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ 'ਚ 2 ਤੋਂ 6 ਘੰਟੇ ਦੇ ਬਿਜਲੀ ਕੱਟਾਂ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਇਸ ਕਾਰਨ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸਬੰਧੀ ਕਿਸਾਨ ਇਕ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਕਾਰ ਸਵਾਰ ਨੌਜਵਾਨਾਂ ਨੇ ਕਿਸਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਭਾਰਤੀ ਕਿਸਾਨ ਯੂਨੀਅਨ ਸਿੱਧਪੁਰਾ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ ਹਾਈਵੇ ਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ੁੱਕਰਵਾਰ 12 ਵਜੇ ਤੱਕ ਬਿਜਲੀ ਸਪਲਾਈ ਦੀ ਕਮੀ ਦੂਰ ਨਾ ਕੀਤੀ ਗਈ ਤਾਂ ਇਹ ਧਰਨੇ ਜਾਰੀ ਰਹਿਣਗੇ। ਅਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਇਸ ਦਾ ਕੋਈ ਹੱਲ ਨਾ ਨਿਕਲਿਆ ਤਾਂ ਸੰਭਾਵਨਾ ਹੈ ਕਿ ਕੌਮੀ ਮਾਰਗ ਵੀ ਜਾਮ ਕਰਾਂਗੇ। ਇਨ੍ਹਾਂ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਭਗਤਾ ਭਾਈ ਬੱਸ ਸਟੈਂਡ 'ਤੇ ਲੱਗੀ ਭਿਆਨਕ ਅੱਗ, 3 ਬੱਸਾਂ ਸੜ ਕੇ ਸੁਆਹ, ਇਕ ਵਿਅਕਤੀ ਦੀ ਮੌਤ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
STF 'ਤੇ ਫਾਇਰਿੰਗ ਮਾਮਲੇ 'ਚ ਮੁਲਜ਼ਮ ਦੀ ਹੋਈ ਪਛਾਣ, ਛਾਪੇਮਾਰੀ ਜਾਰੀ
NEXT STORY