ਅਬੋਹਰ (ਸੁਨੀਲ) : ਅੱਜ ਸਵੇਰੇ ਅੰਬਾਲਾ ਤੋਂ ਸ਼੍ਰੀਗੰਗਾਨਗਰ ਲਈ ਜਾਣ ਵਾਲੀ ਪੈਸੇਂਜਰ ਰੇਲਗੱਡੀ ਦਾ ਮਲੋਟ ਨੇੜੇ ਪਾਵਰ ਫੇਲ੍ਹ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਰੇਲਗੱਡੀ ਅਬੋਹਰ 'ਚ ਆਪਣੇ ਨਿਰਧਾਰਿਤ ਸਮੇਂ 8 ਵੱਜ ਕੇ 55 ਮਿੰਟ ਦੀ ਬਜਾਏ ਲਗਭਗ ਸਾਢੇ 10 ਵਜੇ ਅਬੋਹਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੀ। ਉਦੋਂ ਤੱਕ ਬਹੁਤ ਸਾਰੇ ਯਾਤਰੀ ਰੇਲਗੱਡੀ ਦੀ ਉਡੀਕ ਕਰ ਕੇ ਨਿੱਜੀ ਬੱਸਾਂ ਤੋਂ ਚਲੇ ਗਏ ਅਤੇ ਕਈ ਯਾਤਰੀ ਦੇਰੀ ਨਾਲ ਆਪਣੇ ਸਥਾਨਾਂ 'ਤੇ ਪਹੁੰਚੇ। ਰਿਪੋਰਟਾਂ ਅਨੁਸਾਰ ਇਸ ਪੈਸੇਂਜਰ ਗੱਡੀ ਦਾ ਮਲੋਟ 'ਚ ਪਾਵਰ ਫੇਲ੍ਹ ਹੋਣ ਕਾਰਨ ਰੇਲਵੇ ਤਕਨੀਕੀ ਅਧਿਕਾਰੀਆਂ ਨੇ ਪਾਵਰ ਮੰਗਵਾ ਕੇ ਇਸਨੂੰ ਸੁਚਾਰੂ ਕਰਵਾਇਆ। ਇਸ ਦੇ ਚੱਲਦਿਆਂ ਇਹ ਗੱਡੀ ਲਗਭਗ ਡੇਢ ਘੰਟੇ ਬਾਅਦ ਅਬੋਹਰ ਪਹੁੰਚ ਸਕੀ।
ਇਸ ਨਾਲ ਰੋਜ਼ਾਨਾ ਅਬੋਹਰ ਤੋਂ ਸ਼੍ਰੀ ਗੰਗਾਨਗਰ ਜਾਣ ਵਾਲੇ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਉਹ ਘੰਟਿਆਂ ਤੱਕ ਰੇਲਗੱਡੀ ਦੇ ਆਉਣ ਦੀ ਉਡੀਕ ਕਰਦੇ ਰਹੇ ਅਤੇ ਰੇਲਵੇ ਪ੍ਰਤੀ ਗੁੱਸਾ ਪ੍ਰਗਟ ਕੀਤਾ। ਇਸ ਮੌਕੇ ਮੌਜੂਦ ਗੌਰਵ ਮੁਖੀਜਾ, ਹਨੀ ਸਿੰਘ ਅਤੇ ਹੋਰ ਯਾਤਰੀਆਂ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਉਨ੍ਹਾਂ ਨੂੰ ਗੱਡੀ ਦੇ ਦੇਰੀ ਦੇ ਕਾਰਨ ਜਾਂ ਇੱਥੇ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਗੱਡੀ ਦੀ ਉਡੀਕ ਕਰਨ ਵਿੱਚ ਬਹੁਤ ਸਮਾਂ ਬਰਬਾਦ ਹੋਇਆ। ਬਠਿੰਡਾ ਅਤੇ ਮਲੋਟ ਤੋਂ ਅਬੋਹਰ ਆਉਣ ਵਾਲੇ ਯਾਤਰੀਆਂ ਨੂੰ ਵੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਗੱਡੀ ਦੇ ਦੇਰੀ ਕਾਰਨ ਅੱਜ ਅਬੋਹਰ ਵਿੱਚ ਪ੍ਰੀਖਿਆ ਦੇਣ ਵਾਲੇ ਕੁੱਝ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਵੱਡੀ ਗਿਣਤੀ ਲੋਕਾਂ ਨੂੰ ਹੋਵੇਗਾ ਫਾਇਦਾ
NEXT STORY