ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪਿੰਡ ਕੋਟਲਾ ਦਾ ਪਾਵਰ ਹਾਊਸ ਬਣਾਉਣ ਸਮੇਂ ਉਸਾਰੇ ਗਏ ਬੱਸ ਸਟਾਪ ਦੀ ਸਾਰ ਨਾ ਲਏ ਜਾਣ ਕਰਨ ਇੰਨੀ ਖਸਤਾ ਹਾਲਤ 'ਚ ਹੈ ਕਿ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਜਾਣਕਾਰੀ ਅਨੁਸਾਰ ਪਿੰਡ ਕੋਟਲਾ ਪਾਵਰ ਹਾਊਸ ਦੀ ਉਸਾਰੀ ਸਮੇਂ ਇਸ ਵਿਚ ਕੰਮ ਕਰਦੇ ਮੁਲਾਜ਼ਮਾਂ ਤੇ ਆਮ ਲੋਕਾਂ ਦੀ ਸਹੂਲਤ ਲਈ ਬੀ. ਬੀ. ਐੱਮ. ਬੀ. ਵਿਭਾਗ ਨੇ ਬੱਸ ਸਟਾਪ ਦੀ ਉਸਾਰੀ ਕਰਵਾਈ ਸੀ, ਜਿਥੇ ਲੰਬੇ ਸਮੇਂ ਤੋਂ ਮਹਿਕਮੇ ਦੇ ਮੁਲਾਜ਼ਮ ਤੇ ਹੋਰ ਲੋਕ ਬੈਠ ਕੇ ਬੱਸਾਂ ਦਾ ਇੰਤਜ਼ਾਰ ਕਰਦੇ ਸਨ। ਇਸ ਸਮੇਂ ਇਸ ਦੀ ਹਾਲਤ ਬਹੁਤ ਖਸਤਾ ਹੋਈ ਪਈ ਹੈ। ਇਸ ਦਾ ਲੈਂਟਰ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਦੀਵਾਰਾਂ ਵੀ ਕਮਜ਼ੋਰ ਹੋ ਚੁੱਕੀਆਂ ਹਨ। ਸਵਾਰੀਆਂ ਦੇ ਇੰਤਜ਼ਾਰ ਕਰਨ ਲਈ ਬਣਾਈ ਸੀਮੈਂਟ ਵਾਲੀ ਸੀਟ ਵੀ ਟੁੱਟ ਚੁੱਕੀ ਹੈ ਤੇ ਬੈਠਣ ਦੇ ਯੋਗ ਨਹੀਂ ਰਹੀ।
ਹੁਣ ਆਮ ਲੋਕ ਅਤੇ ਮੁਲਾਜ਼ਮ ਇਸ ਬੱਸ ਸਟਾਪ ਦੇ ਡਿੱਗਣ ਦੇ ਡਰ ਕਾਰਨ ਇਥੇ ਬੱਸਾਂ ਦਾ ਇੰਤਜ਼ਾਰ ਨਹੀਂ ਕਰਦੇ। ਬਜਰੰਗ ਦਲ ਦੇ ਪ੍ਰਧਾਨ ਮੁਨੀਸ਼ ਸ਼ਰਮਾ, ਮਨਜੀਤ ਸ਼ਰਮਾ, ਰਾਹੁਲ ਨਿਹਾਰ, ਨੰਦ ਸਿੰਘ, ਨਰਿੰਦਰ ਸ਼ਰਮਾ, ਸੰਜੀਵ ਗੌਤਮ, ਰਾਜ ਕੁਮਾਰ ਆਦਿ ਨੇ ਬੀ. ਬੀ. ਐੱਮ. ਬੀ. ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਬੱਸ ਸਟਾਪ ਦੀ ਮੁਰੰਮਤ ਕਰਵਾਉਣ ਦੀ ਬਜਾਏ ਨਵੇਂ ਬੱਸ ਸਟਾਪ ਦੀ ਉਸਾਰੀ ਕਰਵਾਈ ਜਾਵੇ ਕਿਉਂਕਿ ਇਹ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ।
ਕੀ ਕਹਿੰਦੇ ਹਨ ਵਿਭਾਗ ਦੇ ਜੇ. ਈ.
ਇਸ ਸੰਬੰਧੀ ਵਿਭਾਗ ਦੇ ਜੇ. ਈ. ਜੌਨੀ ਨੇ ਕਿਹਾ ਕਿ ਬੱਸ ਸਟਾਪ ਦੀ ਸਫਾਈ ਤੇ ਲੋੜੀਂਦੀ ਮੁਰੰਮਤ ਜਲਦ ਕਰਵਾਈ ਜਾਵੇਗੀ। ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਲਿਆਂਦਾ ਜਾਵੇਗਾ। ਬੱਸ ਸਟਾਪ ਦੀ ਹਾਲਤ 'ਚ ਸਿਫਤੀ ਸੁਧਾਰ ਲਿਆਂਦਾ ਜਾਵੇਗਾ।
ਪੰਜਾਬ ਸਰਕਾਰ ਨੂੰ ਸਰਕਾਰੀ ਨੌਕਰੀਆਂ ਦੇ ਇੰਟਰਵਿਊ ਸਬੰਧੀ ਅਦਾਲਤ ਵਲੋਂ ਨੋਟਿਸ ਜਾਰੀ
NEXT STORY