ਤਰਨਤਾਰਨ, (ਵਾਲੀਆ)- ਬਿਜਲੀ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਤੋਂ ਮੁਨਕਰ ਹੋ ਕੇ ਟਾਲ ਮਟੋਲ ਕਰਨ ਦੀ ਨੀਤੀ ਦੇ ਖਿਲਾਫ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾ ਪੱਧਰੀ ਸੱਦੇ ’ਤੇ ਅੱਜ ਸਥਾਨਕ ਪਾਵਰਕਾਮ ਦੇ ਸਰਕਲ ਦਫਤਰ ਦੇ ਗੇਟ ’ਤੇ ਦਿਹਾਤੀ ਅਤੇ ਸ਼ਹਿਰੀ ਡਵੀਜ਼ਨ ਦੇ ਬਿਜਲੀ ਕਾਮਿਆਂ ਨੇ ਪਾਵਰ ਮੈਨੇਜਮੈਂਟ ਦੀ ਅਰਥੀ ਫੂਕ ਕੇ ਕਡ਼ਕਦੀ ਧੁੱਪ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਵਰ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਠਰੂ, ਬਲਵਿੰਦਰ ਸਿੰਘ ਬੱਠੇਭੈਣੀ, ਮਨਜੀਤ ਸਿੰਘ, ਪੂਰਨ ਦਾਸ, ਨਰਿੰਦਰ ਬੇਦੀ, ਬਲਜਿੰਦਰ ਕੌਰ ਆਦਿ ਨੇ ਪਾਵਰ ਮੈਨੇਜਮੈਂਟ ਦੇ ਹੈਂਕਡ਼ਬਾਜ਼ੀ ਵਾਲੇ ਰਵੱਈਏ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਮੰਗਾਂ ’ਤੇ ਸਹਿਮਤੀ ਕਰਕੇ ਹੁਣ ਮੁੱਕਰ ਗਈ ਹੈ ਜਿਸ ਦਾ ਸੰਘਰਸ਼ ਰਾਹੀਂ ਮੂੰਹ ਤੋਡ਼ ਜੁਆਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 24 ਅਗਸਤ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਦੇ ਤਿੰਨੇ ਗੇਟ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਪਲਾਸੌਰ, ਗਿਆਨ ਸਿੰਘ ਆਦਿ ਨੇ ਵੀ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਤਿੱਖੀ ਅਾਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਸੇਵਾ ਮੁਕਤ ਕਰਮਚਾਰੀਆਂ ਨੂੰ ਬਿਜਲੀ ਬਿੱਲਾਂ ਵਿਚ ਯੂਨਿਟਾਂ ਦੀ ਰਿਆਇਤ ਲਾਗੂ ਕੀਤੀ ਜਾਵੇ।
ਪਾਵਰਕਾਮ ਦੀ ਅਣਗਹਿਲੀ ਕਾਰਨ ਕਿਸਾਨ ਨੂੰ ਲੱਗਾ ਕਰੰਟ
NEXT STORY