ਲੁਧਿਆਣਾ (ਸਲੂਜਾ) - ਪੰਜਾਬ 'ਚ ਜਿਸ ਤੇਜੀ ਨਾਲ ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਉਸ ਨੂੰ ਲੈ ਕੇ ਇਥੇ ਵਿਗਿਆਨਿਕ, ਖੇਤੀ ਮਾਹਿਰ ਤੇ ਸਮੇਂ ਦੀਆਂ ਸਰਕਾਰਾਂ ਚਿੰਤਾਂ ਦੇ ਆਲਮ 'ਚ ਹਨ, ਉਥੇ ਹੀ ਪਾਵਰਕਾਮ ਨੇ ਵੀ ਪੰਜਾਬ ਭਰ ਦੇ ਕਿਸਾਨਾਂ ਨੂੰ ਇਸ ਵਿਸ਼ੇ 'ਤੇ ਜਾਗਰੂਕ ਕਰਨ ਦੇ ਨਾਲ ਹੀ ਇਕ ਅਜਿਹੀ ਫਾਇਦੇਮੰਦ ਸਕੀਮ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਪਾਣੀ ਤਾਂ ਬਚੇਗਾ ਹੀ ਤੇ ਨਾਲ ਹੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਕੀਮ ਤਹਿਤ ਪੈਸੇ ਵੀ ਟ੍ਰਾਂਸਫਰ ਹੋਣਗੇ।
ਪਾਇਲਟ ਫੀਡਰਾਂ ਨਾਲ ਹੋਵੇਗੀ ਸ਼ੁਰੂਆਤ
ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਵਲੋਂ ਫਿਲਹਾਲ ਇਸ ਸਕੀਮ ਨੂੰ ਫਰਸ ਫੇਸ ਦੇ ਤਹਿਤ 6 ਪਾਇਲਟ ਫੀਡਰਾਂ ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਜਲੰਧਰ 'ਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਅਧੀਨ ਸਕੀਮ ਦਾ ਲਾਭ ਲੈਣ ਦੇ ਇਛੁੱਕ ਕਿਸਾਨਾਂ ਦੇ ਟਿਊਬਵੈੱਲਾਂ 'ਤੇ ਸਿਰਫ ਖਪਤ ਨੋਟ ਕਰਨ ਨੂੰ ਲੈ ਕੇ ਮੀਟਰ ਲਗਾਏ ਜਾਣਗੇ। ਇਸ ਸਬੰਧ 'ਚ ਕੋਈ ਬਿੱਲ ਨਹੀਂ ਵਸੂਲਿਆਂ ਜਾਵੇਗਾ। ਉਨ੍ਹਾਂ ਨੇ ਇਹ ਵੀ ਸਪਸ਼ੱਟ ਕੀਤਾ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ ਦਿਨ ਦੇ ਸਮੇਂ ਹੀ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾਵੇਗੀ। ਜੇਕਰ 8 ਫੀਸਦੀ ਤੋਂ ਵੱਧ ਕਿਸਾਨ ਇਸ ਸਕੀਮ 'ਚ ਸ਼ਾਮਲ ਹੋ ਜਾਣਗੇ ਤਾਂ ਬਿਜਲੀ ਸਪਲਾਈ 'ਚ ਦੋ ਘੰਟੇ ਹੋਰ ਵਾਧਾ ਕਰ ਦਿੱਤਾ ਜਾਵੇਗਾ। ਕਿਸੇ ਉਪਭੋਗਤਾ 'ਤੇ ਜ਼ਬਰਦਸਤੀ ਵੀ.ਡੀ. ਐੱਸ. ਸਕੀਮ ਨੂੰ ਥੋਪਿਆ ਨਹੀਂ ਜਾਵੇਗਾ।
4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗਾ ਫਾਇਦਾ
ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਖੇਤੀ ਕਰਨ ਲਈ ਮਿਸਾਲ ਦੇ ਤੌਰ 'ਤੇ 1 ਯੂਨਿਟ ਬਿਜਲੀ ਦੀ ਖਪਤ ਟਿਊਬਵੈੱਲ ਦੇ ਮਾਧਿਅਮ ਰਾਹੀਂ ਜ਼ਮੀਨ 'ਚੋਂ ਪਾਣੀ ਕੱਢਣ ਲਈ ਕਰਦਾ ਹੈ। ਇਸ ਸਕੀਮ ਤਹਿਤ ਜੇਕਰ ਕਿਸਾਨ ਘੱਟ ਪਾਣੀ ਦਾ ਇਸਤੇਮਾਲ ਕਰਦੇ ਹੋਏ 1 ਯੂਨਿਟ ਦੀ ਜਗ੍ਹਾ 8 ਯੂਨਿਟ ਦੀ ਖਪਤ ਕਰਕੇ 2 ਯੂਨਿਟ ਬਚਾਉਂਦਾ ਹੈ ਤਾਂ ਉਸ ਦੇ ਬੈਂਕ ਖਾਤੇ 'ਚ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 8 ਰੁਪਏ ਜਮ੍ਹਾ ਹੋਣਗੇ।
ਪਾਵਰ ਸਰਪਲਸ, ਪਾਣੀ ਨਹੀਂ
ਇਸ ਸਮੇਂ ਪੰਜਾਬ 'ਚ ਪਾਵਰ ਤਾਂ ਸਰਪਲਸ ਹੈ ਪਰ ਪਾਣੀ ਨਹੀਂ ਹੈ। ਜ਼ਮੀਨੀ ਪਾਣੀ ਦੀ ਹਾਲਤ ਤਾਂ ਇਹ ਹੈ ਕਿ 149 'ਚੋਂ 110 ਬਲਾਕਾਂ 'ਚ ਪਾਣੀ ਦਾ ਪੱਧਰ ਇੰਨਾ ਹੇਠਾਂ ਡਿੱਗ ਚੁੱਕਾ ਹੈ ਕਿ ਡਾਰਕ ਜ਼ੋਨ ਘੋਸ਼ਿਤ ਕਰਨਾ ਪਿਆ ਹੈ।
ਕਿਸਾਨਾਂ ਨੂੰ ਸਕੀਮਾਂ ਦਾ ਮਿਲੇਗਾ ਇਹ ਲਾਭ
ਪਾਵਰਕਾਮ ਦੀ ਤਰ੍ਹਾਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਕਿਸਾਨ ਪਾਣੀ ਬਚਾਓ-ਪੈਸੇ ਕਮਾਓ ਸਕੀਮ ਦਾ ਹਿੱਸਾ ਬਣਨਗੇ, ਉਨ੍ਹਾਂ ਕਿਸਾਨਾਂ ਨੂੰ ਬਿਜਲੀ ਵਿਭਾਗ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਹਰ ਸਕੀਮ ਦਾ ਫਾਇਦਾ ਦੇਣ ਦੇ ਮਾਮਲੇ 'ਚ ਪਹਿਲ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੈਪਟਨ, ਪੰਜਾਬ ਲਈ ਮੰਗਿਆ ਵਿਸ਼ੇਸ਼ ਪੈਕਜ
NEXT STORY