ਦਸੂਹਾ, (ਝਾਵਰ)- ਆਲ ਕੇਡਰਜ਼ ਪੀ. ਐੱਸ. ਈ. ਬੀ. ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਐੱਸ. ਐੱਮ. ਜੋਤੀ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜੈ ਦੇਵ ਰਿਸ਼ੀ ਨੇ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਅਗਸਤ ਮਹੀਨੇ ਦੇ ਆਖਰੀ ਹਫ਼ਤੇ ਹੈੱਡ ਆਫ਼ਿਸ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਡੀ. ਐੱਨ. ਮੱਲ੍ਹੀ, ਕੇ. ਸੀ. ਬਾਲੀ, ਐੱਸ. ਐੱਮ. ਜੋਤੀ, ਤੁਲਸੀ ਦਾਸ, ਉਂਕਾਰ ਨਾਥ, ਜੋਗਿੰਦਰ ਸਿੰਘ, ਕੇ. ਕੇ. ਸ਼ਰਮਾ, ਮਦਨ ਲਾਲ, ਸਰੂਪ ਸਿੰਘ, ਸਤਪਾਲ ਸਿੰਘ, ਮੰਗਲ ਸਿੰਘ, ਰਤਨ ਲਾਲ, ਲਾਲ ਸਿੰਘ, ਮਹਿੰਦਰ ਰਾਮ, ਦੇਵ ਰਾਜ, ਹਰਭਜਨ ਸਿੰਘ, ਆਤਮਾ ਰਾਮ, ਤੀਰਥ ਰਾਮ, ਗਿਆਨ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ। ਕੀ ਹਨ ਮੰਗਾਂ : ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾਵੇ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਕੀਤਾ ਜਾਵੇ, ਡੀ. ਏ. ਦਾ ਬਕਾਇਆ ਤੁਰੰਤ ਦਿੱਤਾ ਜਾਵੇ ਆਦਿ।
ਝਾਕੀਆਂ ਬਣਾਉਣ ਵਾਲੇ ਦਾ ਹੈਲਪਰ ਆਇਆ ਟਰੇਨ ਦੀ ਲਪੇਟ 'ਚ, ਮੌਤ
NEXT STORY