ਜਲੰਧਰ (ਕਮਲੇਸ਼,ਵਰਿੰਦਰ)— ਕੈਨੇਡਾ ਦੇ ਸਰੀ 'ਚ ਕਤਲ ਕਰ ਦਿੱਤੀ ਗਈ ਪ੍ਰਭਲੀਨ ਕੌਰ ਦਾ ਅੱਜ ਜਲੰਧਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰਭਲੀਨ ਦੀ ਲਾਸ਼ ਬੀਤੇ ਦਿਨ ਜਲੰਧਰ ਪਹੁੰਚੀ ਸੀ, ਜਿੱਥੋਂ ਉਸ ਦੀ ਲਾਸ਼ ਨੂੰ ਲਾਂਬੜਾ ਵਿਖੇ ਜੱਦੀ ਪਿੰਡ ਚਿੱਟੀ 'ਚ ਲਿਆਂਦਾ ਗਿਆ। ਜੱਦੀ ਪਿੰਡ 'ਚ ਪਰਿਵਾਰ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਦੌਰਾਨ ਹਰ ਅੱਖ ਨਮ ਸੀ। ਇਸ ਮੌਕੇ ਉਥੋਂ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਸਮੇਤ ਕਈ ਹੋਰ ਲੋਕ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਪ੍ਰਭਲੀਨ ਦਾ ਕੈਨੇਡਾ ਦੇ ਸਰੀ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਥੋਂ ਇਕ ਹੋਰ ਨੌਜਵਾਨ ਦੀ ਵੀ ਲਾਸ਼ ਬਰਾਮਦ ਕੀਤੀ ਗਈ ਸੀ।
ਹਾਲ 'ਚ ਹੀ ਪ੍ਰਭਲੀਨ ਦੇ ਪਿਤਾ ਨੇ ਇਕ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਧੀ 18 ਸਾਲਾ ਨੌਜਵਾਨ ਪੀਟਰ ਨਾਲ ਵਿਆਹੀ ਹੋਈ ਸੀ ਅਤੇ ਉਸ ਨੇ ਹੀ ਗੋਲੀ ਮਾਰ ਕੇ ਪ੍ਰਭਲੀਨ ਕੌਰ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਭਲੀਨ ਕੌਰ 14 ਨਵੰਬਰ 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉਸ ਨੇ ਵੈਨਕੂਵਰ ਸਥਿਤ ਲੈਂਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਉਹ ਇਕ ਸਟੋਰ 'ਤੇ ਕੰਮ ਕਰ ਰਹੀ ਸੀ ਅਤੇ ਸਰੀ 'ਚ ਆਪਣੇ ਜਾਣਕਾਰਾਂ ਨਾਲ ਕਿਰਾਏ 'ਤੇ ਰਹਿੰਦੀ ਸੀ।
ਡਾ. ਦਲਜੀਤ ਚੀਮਾ ਨੂੰ ਅਦਾਲਤ ਤੋਂ ਮਿਲੀ ਸ਼ਰਤਾਂ ਸਹਿਤ ਪੇਸ਼ਗੀ ਜ਼ਮਾਨਤ
NEXT STORY