ਅੰਮ੍ਰਿਤਸਰ (ਦਲਜੀਤ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਅੱਜ ਅੰਮ੍ਰਿਤਸਰ ਜ਼ਿਲ੍ਹੇ ’ਚ ਗਜ਼ਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਪਹਿਲਾਂ ਛੁੱਟੀ ਨਾ ਕਰਨ ਅਤੇ ਹੁਣ ਦੇਰੀ ਨਾਲ ਕੀਤੇ ਛੁੱਟੀ ਦੇ ਐਲਾਨ ਕਾਰਨ ਸਬੰਧਿਤ ਕਰਮਚਾਰੀਆਂ ਅਤੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹਰ ਸਾਲ ਇਸ ਮੌਕੇ ਛੁੱਟੀ ਹੁੰਦੀ ਸੀ ਪਰ ਇਸ ਵਾਰ ਛੁੱਟੀ ਕਿਉਂ ਨਹੀਂ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਛੁੱਟੀ ਬਾਰੇ ਦੇਰ ਨਾਲ ਦੱਸਣ ’ਤੇ ਜਿਥੇ ਛੋਟੇ-ਛੋਟੇ ਸਕੂਲੀ ਬੱਚਿਆਂ ਨੂੰ ਪਰੇਸ਼ਾਨ ਹੋਣਾ ਪਿਆ, ਉਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਖੱਜਲ ਖਰਾਬ ਹੋਣਾ ਪਿਆ। ਪਿੰਡਾਂ ਤੋਂ ਸ਼ਹਿਰਾਂ 'ਚ ਸਰਕਾਰੀ ਦਫ਼ਤਰਾਂ 'ਚ ਆਪਣੇ ਕੰਮਾਂ-ਕਾਰਾ ਲਈ ਗਏ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰੀ ਸਕੂਲਾਂ ’ਚ ਆਫਲਾਈਨ ਹੋਣਗੀਆਂ ਬਾਏ-ਮੰਥਲੀ ਪ੍ਰੀਖਿਆ, ਡੇਟਸ਼ੀਟ ਜਾਰੀ
NEXT STORY