ਗੋਰਾਇਆ (ਮੁਨੀਸ਼)- ਯੂਰੋਪੀਅਨ ਪਾਰਲੀਮੈਂਟ ’ਚ 9 ਜੂਨ ਨੂੰ ਹੋਈਆਂ ਚੋਣਾਂ ’ਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਕੀਤਾ ਹੈ। ਸ਼ਹਿਰ ਗੋਰਾਇਆ ਦਾ ਜੰਮਪਲ ਇਕ ਪੰਜਾਬੀ ਜਰਮਨ ’ਚ ਚੋਣਾਂ ਜਿੱਤ ਕੇ ਸੰਸਦ ’ਚ ਪਹੁੰਚਿਆ ਹੈ। ਜਰਮਨ ਦੇ ਸ਼ਹਿਰ ਹੇਮਬਰਗ ’ਚ ਰਹਿਣ ਵਾਲੇ ਗੋਰਾਇਆ ਦੇ ਜੰਮਪਲ ਪ੍ਰਮੋਦ ਕੁਮਾਰ ਸੀ. ਡੀ. ਯੂ. ਪਾਰਟੀ ਵੱਲੋਂ ਚੋਣ ਮੈਦਾਨ ’ਚ ਉਤਰੇ ਸਨ, ਉਨ੍ਹਾਂ ਦੀ ਜਿੱਤ ਦਾ ਪਤਾ ਲੱਗਣ ਤੋਂ ਬਾਅਦ ਗੋਰਾਇਆ ਸ਼ਹਿਰ, ਰੋਟਰੀ ਕਲੱਬ ਗੋਰਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਗੋਰਾਇਆ ’ਚ ਰਹਿੰਦੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਲੱਡੂਆਂ ਨਾਲ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਸੰਸਦ ਬਣੇ ਪ੍ਰਮੋਦ ਕੁਮਾਰ ਦੇ ਵੱਡੇ ਭਰਾ ਅਤੇ ਭਾਬੀ ਨੇ ਦੱਸਿਆ ਪ੍ਰਮੋਦ 1992 ’ਚ ਜਰਮਨ ਗਏ ਸਨ, ਜੋ ਉੱਥੇ ਹੁਣ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਕਾਫ਼ੀ ਉਤਰਾਅ-ਚੜਾਅ ਆਏ ਸਨ ਅਤੇ 12- 12 ਘੰਟੇ ਖੜ੍ਹੇ ਹੋ ਕੇ ਉਹ ਕੰਮ ਕਰਦੇ ਰਹੇ ਹਨ।
ਇਹ ਵੀ ਪੜ੍ਹੋ- ਅਰਮੀਨੀਆ 'ਚ ਫਸੇ ਭਾਰਤੀ ਨੌਜਵਾਨਾਂ ਦੀ ਵੀਡੀਓ ਕਲਿੱਪ ਹੋਈ ਵਾਇਰਲ, ਮਦਦ ਲਈ ਅੱਗੇ ਆਏ ਸੰਤ ਸੀਚੇਵਾਲ
ਪ੍ਰਮੋਦ ਨੂੰ ਪਹਿਲਾਂ ਤੋਂ ਹੀ ਸਿਆਸਤ ’ਚ ਦਿਲਚਸਪੀ ਰਹੀ ਹੈ, ਜਦੋਂ ਉਹ ਪੰਜਾਬ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਮਨਜਿੰਦਰ ਸਿੰਘ ਬਿੱਟਾ ਜੋ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ, ਉਨ੍ਹਾਂ ਵੱਲੋਂ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਦੋਂ ਤੋਂ ਹੀ ਉਹ ਸਿਆਸਤ ’ਚ ਦਿਲਚਸਪੀ ਰੱਖਦੇ ਸਨ ਤੇ ਲੋਕਾਂ ਦੀ ਸੇਵਾ ਕਰਨ ’ਚ ਅੱਗੇ ਆਉਂਦੇ ਰਹਿੰਦੇ ਸਨ। ਇਸ ਮੌਕੇ ਰਾਮ ਲੁਭਾਇਆ ਪੁੰਜ, ਰਵਿੰਦਰ ਪਾਲ ਸਿੰਘ ਰਿੰਕੂ, ਜਸਵਿੰਦਰ ਸਿੰਘ ਚਿੰਤਾ, ਬਲਵੀਰ ਸਿੰਘ ਬੀਰਾ, ਨਵਦੀਪ ਸਿੰਘ ਦੀਪਾ, ਜਸਵਿੰਦਰ ਪਾਲ ਸਿੰਘ ਸੂਰੀ, ਅਸ਼ਵਨੀ ਕੁਮਾਰ ਬੋਪਾਰਾਏ, ਸੁਮਿਤ ਅਰੋੜਾ, ਸਲੀਮ ਸੁਲਤਾਨੀ, ਹਰਜੀਵਨ ਜੈਨ ਨੇ ਉਚੇਚੇ ਤੌਰ ’ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਪੁਲਸ 'ਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫ਼ਾਸ਼, ਦੋ ਪੁਲਸ ਮੁਲਾਜ਼ਮ ਗ੍ਰਿਫ਼ਤਾਰ
NEXT STORY