ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)- ਇਥੋਂ ਦੇ ਇਕ ਨਿੱਜੀ ਕਲੀਨਿਕ ਦੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਅੱਜ ਇਕ ਗਰਭਵਤੀ ਮਹਿਲਾ ਦੀ ਮੌਤ ਹੋ ਗਈ। ਅਨਿਲ ਕੁਮਾਰ ਪੁੱਤਰ ਖੁਮੇਸ਼ ਕੁਮਾਰ ਵਾਸੀ ਐੱਲ. ਆਈ. ਸੀ. ਕਾਲੋਨੀ ਖਰੜ ਨੇ ਦੱਸਿਆ ਕਿ ਉਸਦੀ ਪਤਨੀ ਚਾਂਦ, ਜੋ ਕਿ ਤਿੰਨ ਮਹੀਨਿਆਂ ਦੀ ਗਰਭਵਤੀ ਸੀ, ਉਸਦਾ ਕਾਰਡ ਸਿਵਲ ਹਸਪਤਾਲ ਖਰੜ ਦਾ ਬਣਿਆ ਹੋਇਆ ਸੀ ਪਰ ਉਹ ਆਪਣੇ ਘਰ ਨੇੜੇ ਬਣੇ ਇਕ ਨਿੱਜੀ ਕਲੀਨਿਕ ਵਿਚ ਉਸਦਾ ਚੈੱਕਅਪ ਕਰਵਾ ਰਿਹਾ ਸੀ।
ਅੱਜ ਜਦੋਂ ਉਸਦੀ ਪਤਨੀ ਨੂੰ ਥੋੜ੍ਹੀ ਤਕਲੀਫ ਹੋਈ ਤਾਂ ਉਸਨੂੰ ਇਲਾਜ ਲਈ ਇਕ ਕਲੀਨਿਕ 'ਤੇ ਲਿਆਂਦਾ ਗਿਆ। ਡਾਕਟਰਾਂ ਨੇ ਉਸਨੂੰ ਤਕਰੀਬਨ 3 ਘੰਟੇ ਰੱਖ ਕੇ ਮੌਕੇ 'ਤੇ ਜਵਾਬ ਦੇ ਦਿੱਤਾ ਕਿ ਉਸਦੀ ਹਾਲਤ ਗੰਭੀਰ ਹੈ, ਇਸ ਲਈ ਉਹ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਲੈ ਜਾਣ। ਜਦੋਂ ਉਹ ਚੰਡੀਗੜ੍ਹ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਨੇ ਪ੍ਰਾਈਵੇਟ ਕਲੀਨਿਕ ਦੇ ਡਾਕਟਰਾਂ 'ਤੇ ਕਥਿਤ ਦੋਸ਼ ਲਾਇਆ ਹੈ ਕਿ ਉਸਦਾ ਸਹੀ ਇਲਾਜ ਨਾ ਹੋਣ ਕਾਰਨ ਉਸਦੀ ਪਤਨੀ ਦੀ ਮੌਤ ਹੋਈ ਹੈ।
ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਹਸਤੀਰ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਤੱਥ ਸਾਹਮਣੇ ਆਉਣਗੇ।
25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY