ਲੁਧਿਆਣਾ (ਡੇਵਿਨ) : ਸਥਾਨਕ ਜਮਾਲਪੁਰ ਇਲਾਕੇ 'ਚ ਇਕ ਨਵ-ਵਿਆਹੁਤਾ ਵੱਲੋਂ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਗਰਭਵਤੀ ਸੀ। ਮ੍ਰਿਤਕਾ ਦੀ ਪਛਾਣ ਅਨੁਪ੍ਰਿਆ ਵਜੋਂ ਹੋਈ ਹੈ, ਜੋ ਕਿ ਗੰਗੋਈ 'ਚ ਰਹਿੰਦੀ ਸੀ। ਮ੍ਰਿਤਕਾ ਦਾ ਵਿਆਹ 7 ਸਾਲ ਪਹਿਲਾਂ ਵਿਨੀਤ ਨਾਂ ਦੇ ਨੌਜਵਾਨ ਨਾਲ ਉਸ ਦੇ ਪਿੰਡ 'ਚ ਹੀ ਹੋਇਆ ਸੀ। ਦੋਵੇਂ ਬਾਅਦ 'ਚ ਜਮਾਲਪੁਰ ਆ ਕੇ ਰਹਿਣ ਲੱਗੇ। ਸੋਮਵਾਰ ਨੂੰ ਅਨੁਪ੍ਰਿਆ ਨੇ ਸ਼ੱਕੀ ਹਾਲਾਤ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਸਹੁਰਿਆਂ ਨੇ ਕੁੜੀ ਦੇ ਚਾਚੇ ਰਾਜੀਵ ਕੁਮਾਰ ਨੂੰ ਸਿਰਫ ਇਹ ਕਿਹਾ ਕਿ ਉਹ ਘਰ ਆ ਜਾਵੇ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਦੇ ਬੇਟੇ ਨੇ ਅਦਾਲਤ 'ਚ ਹੀ ਜਾਂਚ ਅਧਿਕਾਰੀ ਨੂੰ ਦੇ ਦਿੱਤੀ ਧਮਕੀ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ
ਜਦੋਂ ਰਾਜੀਵ ਮ੍ਰਿਤਕਾ ਦੇ ਸਹੁਰੇ ਘਰ ਪੁੱਜਿਆ ਤਾਂ ਦੇਖਿਆ ਕਿ ਉਸ ਦੀ ਗਰਭਵਤੀ ਭਤੀਜੀ ਦੀ ਲਾਸ਼ ਜ਼ਮੀਨ 'ਤੇ ਪਈ ਸੀ, ਜਿਸ ਨੂੰ ਦੇਖ ਕੇ ਉਹ ਧਾਹਾਂ ਮਾਰਦਾ ਰੋਣ ਲੱਗ ਪਿਆ। ਸਹੁਰਿਆਂ ਦਾ ਕਹਿਣਾ ਸੀ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਇਹ ਸਭ ਦੇਖ ਕੇ ਰਾਜੀਵ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਚਾਚਾ ਰਾਜੀਵ ਕੁਮਾਰ ਦੇ ਮੁਤਾਬਕ ਇਹ ਖ਼ੁਦਕੁਸ਼ੀ ਨਹੀਂ, ਸਗੋਂ ਕਤਲ ਹੈ। ਇਸ ਬਾਰੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਦੀ ਦੁਪਹਿਰ ਉਹ ਫੈਕਟਰੀ 'ਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਅਨੁਪ੍ਰਿਆ ਦੇ ਸਹੁਰਿਆਂ ਤੋਂ ਫ਼ੋਨ ਆਇਆ ਕਿ ਜਲਦੀ ਘਰ ਆ ਜਾਵੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਭਗੌੜੇ ਕਰਾਰ ਹੋ ਸਕਦੇ ਨੇ ਪੰਜਾਬ ਦੇ ਇਹ ਅਕਾਲੀ ਆਗੂ! ਪੜ੍ਹੋ ਪੂਰੀ ਖ਼ਬਰ
ਜਦੋਂ ਉਹ ਘਰ ਪੁੱਜਿਆ ਤਾਂ ਉਸ ਦੀ ਭਤੀਜੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਰਾਜੀਵ ਮੁਤਾਬਕ ਮ੍ਰਿਤਕਾ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਦੇ ਸਨ। ਕਦੇ ਉਹ ਮੋਬਾਇਲ ਦੀ ਮੰਗ ਰੱਖਦੇ ਤਾਂ ਕਦੇ ਕਿਸੇ ਚੀਜ਼ ਦੀ। ਸਹੁਰਿਆਂ ਨੇ ਉਸ ਦੀ ਭਤੀਜੀ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਪੁਲਸ ਵੱਲੋਂ ਮ੍ਰਿਤਕ ਗਰਭਵਤੀ ਕੁੜੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ SIT ਵੱਲੋਂ 2400 ਪੰਨ੍ਹਿਆਂ ਦਾ ਚਲਾਨ ਪੇਸ਼
NEXT STORY