ਚੰਡੀਗੜ੍ਹ (ਪਾਲ) : ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੀ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਸਮੇਤ ਨਾਰਥ ਦੇ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਰਿਸਰਚ ਵਿਚ ਪਾਇਆ ਗਿਆ ਹੈ ਕਿ ਸਟਾਫ ਗਰਭਵਤੀ ਔਰਤਾਂ ਨੂੰ ਨਾ ਸਿਰਫ ਗਾਲ੍ਹਾਂ ਕੱਢਦਾ ਹੈ, ਬਲਕਿ ਡਲਿਵਰੀ ਦੌਰਾਨ ਉਨ੍ਹਾਂ ਨੂੰ ਕੁੱਟਿਆ ਵੀ ਜਾਂਦਾ ਹੈ। ਹੈਲਥ ਕੇਅਰ ਦੇ ਪ੍ਰਾਇਮਰੀ, ਸੈਕੰਡਰੀ ਅਤੇ ਵੱਡੇ ਹਸਪਤਾਲਾਂ ਵਿਚ ਰਿਸਪੈਕਟਫੁੱਲ ਮੈਟਰਨਟੀ ਕੇਅਰ ਕਰਨ ਦੀ ਵਕਾਲਤ ਕਰਨ ਲਈ ਇਹ ਰਿਸਰਚ ਕੀਤੀ ਗਈ ਹੈ, ਜਿਸ ਦੌਰਾਨ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਨਾਰਥ ਦੇ ਚੰਡੀਗੜ੍ਹ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ 11 ਗੌਰਮਿੰਟ ਅਤੇ 5 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਰਿਸਰਚ ਵਿਚ ਸ਼ਾਮਲ ਕੀਤਾ ਗਿਆ ਹੈ। ਮਈ 2017 ਵਿਚ ਇਹ ਰਿਸਰਚ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ 220 ਔਰਤਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ। ਸਕੂਲ ਆਫ ਪਬਲਿਕ ਹੈਲਥ ਦੀ ਰਿਸਰਚਰ ਡਾ. ਇਨਾਇਤ ਦੀ ਮੰਨੀਏ ਤਾਂ ਰਿਸਰਚ ਦੌਰਾਨ ਉਨ੍ਹਾਂ ਵੇਖਿਆ ਕਿ ਜਲਦੀ ਵਿਚ ਚੈੱਕਅਪ ਕਰਨਾ, ਚੈੱਕਅਪ ਦੌਰਾਨ ਉਨ੍ਹਾਂ 'ਤੇ ਗੁੱਸਾ ਕੱਢਣਾ ਆਮ ਗੱਲ ਸੀ।
ਇਹ ਔਰਤਾਂ ਵੀ ਹੋ ਰਹੀਆਂ ਕੁੱਟ-ਮਾਰ ਦੀਆਂ ਸ਼ਿਕਾਰ
ਜੱਚਾ-ਬੱਚਾ ਕਿਸੇ ਵੀ ਹਸਪਤਾਲ ਦੀ ਮੁਢਲੀ ਜ਼ਰੂਰਤ ਹੈ। ਡਾ. ਇਨਾਇਤ ਨੇ ਦੱਸਿਆ ਕਿ ਸਟੱਡੀ ਵਿਚ 7 ਤਰ੍ਹਾਂ ਦੀਆਂ ਮੁਸ਼ਕਲਾਂ ਪਾਈਆਂ ਗਈਆਂ, ਜਿਨ੍ਹਾਂ ਦਾ ਗਰਭਵਤੀ ਔਰਤਾਂ ਸਾਹਮਣਾ ਕਰ ਰਹੀਆਂ ਹਨ।
(1) ਇਲਾਜ ਕਰਨ ਤੋਂ ਕਈ ਵਾਰ ਔਰਤਾਂ ਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੈ ਜਾਂ ਹਸਪਤਾਲ ਦਾ ਸਟਾਫ ਵਿਚੇ ਹੀ ਔਰਤ ਦਾ ਇਲਾਜ ਇਹ ਕਹਿ ਕੇ ਬੰਦ ਕਰ ਦਿੰਦਾ ਹੈ ਕਿ ਕਿਤੇ ਹੋਰ ਜਾ ਕੇ ਦਿਖਾਓ। ਇਸਦੇ ਨਾਲ ਲੇਬਰ ਰੂਮ ਵਿਚ ਸਫਾਈ ਦੀਆਂ ਵੀ ਕਾਫੀ ਕਮੀਆਂ ਪਾਈਆਂ ਗਈਆਂ ਹਨ।
(2) ਬਦਤਮੀਜ਼ੀ, ਬਿਨਾਂ ਮਤਲਬ ਬੁਰਾ ਵਿਵਹਾਰ ਅਤੇ ਸਟਾਫ ਵਲੋਂ ਉਨ੍ਹਾਂ ਨੂੰ ਤਾਅਨੇ ਦਿੱਤੇ ਜਾਂਦੇ ਹਨ ਕਿ ਔਰਤ ਕਿੰਨੇ ਬੱਚੇ ਪੈਦਾ ਕਰ ਰਹੀ ਹੈ।
(3) ਨਿਯਮ ਇਹ ਕਹਿੰਦਾ ਹੈ ਕਿ ਹਸਪਤਾਲ ਵਿਚ ਔਰਤ ਤੋਂ ਸਹਿਮਤੀ ਲਈ ਜਾਂਦੀ ਹੈ ਕਿ ਡਲਿਵਰੀ ਦੌਰਾਨ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਜਾਂ ਨਹੀਂ ਪਰ ਇਸ ਬਾਰੇ ਔਰਤ ਤੋਂ ਕੋਈ ਸਹਿਮਤੀ ਨਹੀਂ ਲਈ ਜਾਂਦੀ।
(4) ਡਲਿਵਰੀ ਦੌਰਾਨ ਔਰਤ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ, ਜਿਸਦਾ ਬੱਚੇ 'ਤੇ ਵੀ ਬੁਰਾ ਅਸਰ ਪੈਂਦਾ ਹੈ।
(5) ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਹਸਪਤਾਲਾਂ ਵਿਚ ਇਹ ਵੀ ਪਾਇਆ ਗਿਆ ਕਿ ਗਰੀਬ, ਘੱਟ ਪੜ੍ਹੇ-ਲਿਖੇ ਲੋਕਾਂ ਨਾਲ ਕਾਫੀ ਭੇਦਭਾਵ ਕੀਤਾ ਜਾਂਦਾ ਹੈ।
(6) ਨਾਰਥ ਦੇ ਹਸਪਤਾਲਾਂ ਵਿਚ ਬੱਚੇ ਪੈਦਾ ਹੋਣ 'ਤੇ ਪੈਸੇ (ਵਧਾਈ) ਮੰਗਣ ਦਾ ਕਾਫੀ ਰਿਵਾਜ ਹੈ ਪਰ ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੇਕਰ ਕੋਈ ਇਸ ਤੋਂ ਮਨ੍ਹਾ ਕਰਦਾ ਹੈ ਤਾਂ ਸਟਾਫ ਉਸ ਔਰਤ ਅਤੇ ਉਸਦੇ ਪਰਿਵਾਰ ਨਾਲ ਕਾਫੀ ਬੁਰਾ ਵਿਵਹਾਰ ਕਰਦਾ ਹੈ।
(7) ਰਿਸਰਚ ਵਿਚ ਸ਼ਾਮਲ ਹਸਪਤਾਲਾਂ ਵਿਚ ਔਰਤਾਂ ਦੀ ਪ੍ਰਾਈਵੇਸੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਲੇਬਰ ਰੂਮ ਵਿਚ ਗਰਭਵਤੀ ਔਰਤਾਂ ਦੇ ਨਾਲ ਹੀ ਦੂਸਰੀਆਂ ਔਰਤਾਂ ਦਾ ਇਲਾਜ ਕੀਤਾ ਜਾਂਦਾ ਹੈ, ਨਾਲ ਹੀ ਕਈ ਵਾਰ ਮੇਲ ਸਟਾਫ, ਜਿਸਦੀ ਜ਼ਰੂਰਤ ਨਹੀਂ ਹੁੰਦੀ, ਉਹ ਵੀ ਮੌਜੂਦ ਰਹਿੰਦਾ ਹੈ। ਇਸ ਸਬੰਧੀ ਸਟਾਫ ਕੋਈ ਇਤਰਾਜ਼ ਨਹੀਂ ਕਰਦਾ।
ਗਾਈਡਲਾਈਨਜ਼ ਫਾਲੋ ਕਰਨ ਦੀ ਜ਼ਰੂਰਤ
ਰਿਸਰਚ ਦੌਰਾਨ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੁਝ ਗਾਈਡਲਾਈਨਜ਼ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਸਟੱਡੀ ਦੇ ਇੰਟਰਵੈਂਸ਼ਨ ਪ੍ਰੋਗਰਾਮ ਤਹਿਤ ਵਰਤਿਆ ਜਾਏਗਾ। ਡਾਕਟਰਾਂ ਦੀ ਮੰਨੀਏ ਤਾਂ ਵੱਡੇ ਪੱਧਰ 'ਤੇ ਸਟਾਫ ਅਤੇ ਡਾਕਟਰਾਂ ਦੀ ਟ੍ਰੇਨਿੰਗ ਦੀ ਲੋੜ ਹੈ, ਤਾਂ ਜੋ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ਤੇ ਇਸ ਤੋਂ ਇਲਾਵਾ ਗਾਈਡ ਲਾਈਨਜ਼ ਨੂੰ ਫਾਲੋ ਕਰਨ ਦੀ ਲੋੜ ਹੈ।
ਸੜਕ ਹਾਦਸੇ 'ਚ 11ਵੀਂ ਦੇ ਵਿਦਿਆਰਥੀ ਦੀ ਮੌਤ
NEXT STORY