ਨਵੀਂ ਦਿੱਲੀ/ਚੰਡੀਗੜ੍ਹ (ਕਮਲ ਕਾਂਸਲ) : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ 18 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਢੀਂਡਸਾ ਅਤੇ ਟਕਸਾਲੀ ਹਿਮਾਇਤੀਆਂ ਦੇ ਇਕੱਠ ਵਿਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੰਦੂਮਾਜਰਾ ਨੇ ਸਾਫ ਕੀਤਾ ਹੈ ਕਿ ਉਹ ਦਿੱਲੀ ਵਿਚ ਹੋਣ ਵਾਲੇ ਇਕੱਠ ਵਿਚ ਸ਼ਿਰਕਤ ਨਹੀਂ ਕਰਨਗੇ। ਇਸ ਦੇ ਨਾਲ ਹੀ ਚੰਦੂਮਾਜਰਾ ਨੇ ਸੁਖਦੇਵ ਸਿੰਘ ਢੀਂਡਸਾ ਸੰਬੰਧੀ ਮੀਡੀਆ ਵਿਚ ਦਿੱਤੇ ਉਸ ਬਿਆਨ ਤੋਂ ਵੀ ਲਗਭਗ ਕਿਨਾਰਾ ਕਰ ਲਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਢੀਂਡਸਿਆਂ ਸੰਬੰਧੀ ਅਕਾਲੀ ਦਲ ਵਲੋਂ ਦਿੱਤੇ ਬਿਆਨ 'ਚ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਚੰਦੂਮਾਜਰਾ ਮੁਤਾਬਕ ਉਹ ਮਾਮਲਾ ਨਿੱਬੜ ਚੁੱਕਾ ਹੈ।
ਦੱਸਣਯੋਗ ਹੈ ਕਿ ਢੀਂਡਸਾ ਪਰਿਵਾਰ, ਅਕਾਲੀ ਦਲ ਟਕਸਾਲੀ ਅਤੇ ਜੀ. ਕੇ. ਵਲੋਂ 18 ਜਨਵਰੀ ਨੂੰ ਦਿੱਲੀ ਵਿਚ ਇਕੱਠ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦੇ ਟਕਸਾਲੀਆਂ ਅਤੇ ਜੀ. ਕੇ. ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਸ ਇਕੱਠ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਚੰਦੂਮਾਜਰਾ ਨੇ ਠੁਕਰਾ ਦਿੱਤਾ ਹੈ।
ਸਿਰ 'ਚ ਲੱਗੀਆਂ ਤਿੰਨ ਗੋਲੀਆਂ, ਖੁਦ ਕਾਰ ਚਲਾ ਕੇ ਮਾਂ ਸਣੇ ਥਾਣੇ ਪੁੱਜੀ ਧੀ
NEXT STORY