ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ)— ਅਕਾਲੀ ਦਲ ਆਗੂ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦਾ ਮੁੱਖ ਸਿਹਰਾ ਬਾਬੇ ਨਾਨਕ ਨੂੰ ਜਾਂਦਾ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਖਹਿਰਾ ਦੇ ਉਸ ਸਵਾਲ ਦਾ ਜਵਾਬ ਦਿੱਤਾ, ਜਿਸ 'ਚ ਖਹਿਰਾ ਨੇ ਕਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ। ਉਸ ਦਾ ਜਵਾਬ ਦਿੰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਖਹਿਰਾ ਸਾਬ੍ਹ ਜੋ ਮਰਜ਼ੀ ਬੋਲੀ ਜਾਣ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦਾ ਸਿਰਫ ਮੁੱਖ ਸਿਹਰਾ ਬਾਬੇ ਨਾਨਕ ਨੂੰ ਹੀ ਜਾਂਦਾ ਹੈ, ਜਿਨ੍ਹਾਂ ਦੀ ਬਖਸ਼ੀਸ਼ ਨਾਲ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕਿਸੇ ਵੀ ਵਿਸ਼ੇਸ਼ ਵਿਅਕਤੀ ਦਾ ਨਾਂ ਨਹੀਂ ਆਉਣਾ ਚਾਹੀਦਾ। ਚੰਦੂਮਾਜਰਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਦੋਵੇਂ ਦੇਸ਼ਾਂ ਦੇ ਆਪਸੀ ਸੰਬੰਧ ਵਧੀਆ ਹੋਣਗੇ।
ਉਥੇ ਹੀ ਸੁਖਪਾਲ ਖਹਿਰਾ ਵੱਲੋਂ ਬਰਗਾੜੀ ਨੂੰ ਲੈ ਕੇ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. 'ਤੇ ਜੋ ਸਵਾਲ ਚੁੱਕੇ ਗਏ ਹਨ, ਉਸ 'ਤੇ ਚੰਦੂਮਾਜਰਾ ਨੇ ਕਿਹਾ ਕਿ ਵਿਧਾਨ ਸਭਾ 'ਚ ਸੁਖਪਾਲ ਸਿੰਘ ਖਹਿਰਾ ਨੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਸੀ, ਉਸ ਸਮੇਂ ਕੀ ਸੁਖਪਾਲ ਖਹਿਰਾ ਨੂੰ ਪਤਾ ਨਹੀਂ ਸੀ ਕਿ ਐੱਸ. ਆਈ. ਟੀ. ਨੂੰ ਲੈ ਕੇ ਕਾਂਗਰਸ ਡਰਾਮੇਬਾਜ਼ੀ ਕਰ ਰਹੀ ਹੈ। ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹੀ ਮਾਇਨੇ 'ਚ ਦੋਸ਼ੀਆਂ 'ਚ ਨੂੰ ਸਜਾ ਦੇਣ ਦੇ ਹੱਕ 'ਚ ਸਨ ਤਾਂ ਸਾਡੇ ਵੱਲੋਂ ਜੋ ਸੀ. ਬੀ. ਆਈ. ਨੂੰ ਕੇਸ ਦਿੱਤਾ ਗਿਆ ਸੀ, ਉਸ 'ਚ ਸਹਿਯੋਗ ਕਰਦੇ ਤਾਂ ਹੁਣ ਤੱਕ ਨਤੀਜੇ ਵੀ ਸਾਹਮਣੇ ਆ ਜਾਂਦੇ।
ਬੇਅਦਬੀ ਸਬੰਧੀ ਬਾਦਲ ਤੇ ਸੁਖਬੀਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਟੇਕਣੇ ਪੈਣਗੇ ਗੋਡੇ : ਜਥੇ. ਮੰਡ
NEXT STORY