Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    3:33:16 PM

  • cng auto registration ban

    CNG ਆਟੋ 'ਤੇ ਲੱਗੇਗਾ Ban ! 2028 ਤੋਂ ਨਹੀਂ...

  • nawanshahr police post london to investigate grenade attack

    ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...

  • big network busted in punjab

    ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼ : 10...

  • powerful earthquake warning issued

    ਮੁੜ ਆ ਸਕਦੈ ਸ਼ਕਤੀਸ਼ਾਲੀ ਭੂਚਾਲ! ਜਾਪਾਨ 'ਚ ਇਕ ਹਫਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ ’ਚ ਬੰਦ ਟੋਲ ਪਲਾਜ਼ੇ ਚਲਾਉਣ ਦੀ ਤਿਆਰੀ, ਕੰਪਨੀਆਂ ਨੇ ਮੰਗੀ ਪੁਲਸ ਸੁਰੱਖਿਆ

PUNJAB News Punjabi(ਪੰਜਾਬ)

ਪੰਜਾਬ ’ਚ ਬੰਦ ਟੋਲ ਪਲਾਜ਼ੇ ਚਲਾਉਣ ਦੀ ਤਿਆਰੀ, ਕੰਪਨੀਆਂ ਨੇ ਮੰਗੀ ਪੁਲਸ ਸੁਰੱਖਿਆ

  • Updated: 08 Apr, 2021 01:45 AM
Jalandhar
preparing to run closed toll plazas in punjab
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਐੱਨ. ਮੋਹਨ)- ਲਗਭਗ 6 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਟੋਲ ਪਲਾਜ਼ੇ ਚਲਾਉਣ ਲਈ ਕੰਪਨੀਆਂ ਨੇ ਹੁਣ ਪੰਜਾਬ ਸਰਕਾਰ ਤੋਂ ਪੁਲਸ ਸੁਰੱਖਿਆ ਮੰਗੀ ਹੈ। ਕੰਪਨੀਆਂ ਹੁਣ ਟੋਲ ਪਲਾਜ਼ੇ ਕਿਸਾਨਾਂ ਤੋਂ ਆਜ਼ਾਦ ਕਰਵਾਉਣ ਅਤੇ ਉਨ੍ਹਾਂ ਨੂੰ ਚਲਾਉਣ ਦੀ ਤਿਆਰੀ ’ਚ ਹਨ। ਕੰਪਨੀਆਂ ਨੇ 6 ਮਹੀਨੇ ਤੱਕ ਬੰਦ ਰਹੇ ਟੋਲ ਪਲਾਜ਼ਿਆਂ ਨੂੰ ਵੀ ਪੰਜਾਬ ਦੇ ਅਧਿਕਾਰ ਖੇਤਰ ਦਾ ਮੁੱਦਾ ਦੱਸਦੇ ਹੋਏ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕੰਪਨੀਆਂ ਨੇ ਪੰਜਾਬ ਸਰਕਾਰ ਦੇ ਨਾਲ ਇਕ ਬੈਠਕ ਕਰਨ ਤੋਂ ਬਾਅਦ ਹੁਣ ਪੱਤਰ ਲਿਖ ਕੇ ਟੋਲ ਪਲਾਜ਼ਿਆਂ ਦੇ ਆਰਥਿਕ ਨੁਕਸਾਨ ਦੀ ਸੂਚੀ ਪੰਜਾਬ ਸਰਕਾਰ ਨੂੰ ਭੇਜੀ ਹੈ ਤੇ ਇਸ ’ਤੇ ਛੇਤੀ ਕਾਰਵਾਈ ਲਈ ਕਿਹਾ ਹੈ। ਕੰਪਨੀਆਂ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਸਥਿਤੀ ਅਜਿਹੀ ਹੀ ਰਹੀ ਤਾਂ ਉਹ ਪੰਜਾਬ ’ਚ ਚੱਲਣ ਵਾਲੇ ਨਵੇਂ ਪ੍ਰਾਜੈਕਟਾਂ ’ਤੇ ਕੰਮ ਨਹੀਂ ਕਰ ਸਕਣਗੀਆਂ।

ਇਹ ਵੀ ਪੜ੍ਹੋ-ਜਲੰਧਰ ਵਿਚ ਕੋਰੋਨਾ ਕਾਰਣ 4 ਦੀ ਮੌਤ, 345 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਪੰਜਾਬ ’ਚ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਅਧੀਨ 25 ਟੋਲ ਪਲਾਜ਼ੇ ਹਨ। ਇਨ੍ਹਾਂ ’ਚੋਂ ਕੁਝ ਟੋਲ ਪਲਾਜ਼ੇ ਬੀ. ਓ. ਟੀ. ਦੇ ਵੀ ਹਨ, ਜੋ ਨਿੱਜੀ ਕੰਪਨੀਆਂ ਵਲੋਂ ਚਲਾਏ ਜਾਂਦੇ ਹਨ। ਤਾਜ਼ਾ ਮਾਮਲੇ ’ਚ ਰੋਹਨ ਐਂਡ ਰਾਜਦੀਪ ਟੋਲਵੇਅ ਲਿਮਟਿਡ ਨੇ ਅਤੇ ਐਟਲਾਂਟਾ ਰੋਪੜ ਟੋਲਵੇ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ। ਰੋਹਨ ਐਂਡ ਰਾਜਦੀਪ ਟੋਲਵੇਅ ਲਿਮਟਿਡ ਦੇ 6 ਟੋਲ ਪਲਾਜ਼ੇ ਹਨ, ਜਿਨ੍ਹਾਂ ’ਚ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਰੋਡ, ਪਟਿਆਲਾ-ਸਮਾਣਾ-ਪਾਤੜਾਂ ਰੋਡ, ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ-ਊਨਾ ਰੋਡ, ਦਾਖਾ-ਬਰਨਾਲਾ-ਰਾਏਕੋਟ ਰੋਡ, ਮੋਰਿੰਡਾ-ਕੁਰਾਲੀ-ਸਿਸਵਾਂ ਰੋਡ ਅਤੇ ਜਗਰਾਓਂ-ਨਕੋਦਰ ਰੋਡ ਹੈ, ਜਦਕਿ ਐਟਲਾਂਟਾ ਰੋਪੜ ਟੋਲਵੇਅ ਪ੍ਰਾਈਵੇਟ ਲਿਮਟਿਡ ਦੇ ਪੰਜਾਬ ਦੇ ਪ੍ਰਾਜੈਕਟ ’ਚ ਰੋਪੜ-ਚਮਕੌਰ ਸਾਹਿਬ-ਨੀਲੋਂ ਦੋਰਾਹਾ ਸ਼ਾਮਲ ਹੈ। ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਅਕਤੂਬਰ, 2020 ਨੂੰ ਕਿਸਾਨਾਂ ’ਚ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਸਨ ਅਤੇ ਉਦੋਂ ਤੋਂ ਸਾਰੇ ਟੋਲ ਪਲਾਜ਼ਿਆਂ ’ਤੇ ਕਿਸਾਨਾਂ ਦਾ ਕਬਜ਼ਾ ਹੈ ਅਤੇ ਸਾਰੇ ਵਾਹਨ ਬਿਨਾਂ ਕਿਸੇ ਟੋਲ ਪਲਾਜ਼ਾ ਫੀਸ ਦੇ ਚੱਲ ਰਹੇ ਹਨ।

ਇਹ ਵੀ ਪੜ੍ਹੋ- ਅਮਰਿੰਦਰ ਨੇ ਡਾਕਟਰਾਂ, ਨਰਸਾਂ ਤੇ ਹੋਰ ਫਰੰਟਲਾਈਨ ਵਰਕਰਾਂ ਦੀ ਥਾਪੜੀ ਪਿੱਠ

ਪੰਜਾਬ ਸਰਕਾਰ ਦੇ ਪੀ. ਡਬਲਯੂ. ਡੀ. ਮੰਤਰੀ ਅਤੇ ਅਧਿਕਾਰੀਆਂ ਦੀ ਇਕ ਬੈਠਕ ਵੀ ਇਸ ਸਾਲ 4 ਮਾਰਚ ਨੂੰ ਹੋਈ ਸੀ। ਇਸ ਬੈਠਕ ’ਚ ਕੰਪਨੀਆਂ ਨੇ ਆਪਣੀ ਗੱਲ ਰੱਖੀ ਸੀ ਕਿ ਟੋਲ ਪਲਾਜ਼ੇ ਬੰਦ ਹੋਣ ਨਾਲ ਉਨ੍ਹਾਂ ਨੂੰ ਰੋਜ਼ਾਨਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਬੈਂਕਾਂ ਤੋਂ ਇਨ੍ਹਾਂ ਮਾਰਗਾਂ ਦੇ ਨਿਰਮਾਣ ਲਈ ਲਏ ਕਰਜ਼ੇ ਦੀ ਰਾਸ਼ੀ ਵੀ ਨਹੀਂ ਅਦਾ ਕਰ ਪਾ ਰਹੇ। ਬੈਠਕ ’ਚ ਇਹ ਗੱਲ ਕਹੀ ਗਈ ਸੀ ਕਿ ਪੰਜਾਬ ’ਚ ਕਿਸਾਨਾਂ ਦਾ ਟੋਲ ਪਲਾਜ਼ੇ ਬੰਦ ਕਰਵਾਉਣਾ ਸਿੱਧੇ ਤੌਰ ’ਤੇ ਸੂਬੇ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ, ਇਸ ਲਈ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇ। ਪੰਜਾਬ ਸਰਕਾਰ ਨੇ ਕੰਪਨੀਆਂ ਦੀ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਇਕ ਮਹੀਨਾ ਬੀਤਣ ਤੋਂ ਬਾਅਦ ਫਿਰ ਤੋਂ ਕੰਪਨੀਆਂ ਨੇ ਕਿਹਾ ਹੈ ਕਿ ਉਹ ਆਪਣੇ ਟੋਲ ਪਲਾਜ਼ੇ ਚਲਾਉਣ ਦੇ ਇਰਾਦੇ ’ਚ ਹਨ, ਇਸ ਲਈ ਸਰਕਾਰ ਉਨ੍ਹਾਂ ਨੂੰ ਪੁਲਸ ਸੁਰੱਖਿਆ ਦੇਵੇ ਤਾਂ ਕਿ ਉਹ ਟੋਲ ਪਲਾਜ਼ੇ ਚਲਾ ਸਕਣ।

ਕੰਪਨੀਆਂ ਨੇ ਹੁਣ ਸਪੱਸ਼ਟ ਕਿਹਾ ਹੈ ਕਿ ਟੋਲ ਪਲਾਜ਼ਿਆਂ ਤੋਂ ਟੈਕਸ ਵਸੂਲੀ ਨਾ ਹੋਣ ਨਾਲ ਦਾਖਾ-ਰਾਏਕੋਟ-ਬਰਨਾਲਾ ਅਤੇ ਮੋਰਿੰਡਾ-ਕੁਰਾਲੀ-ਸਿਸਵਾਂ ਸੜਕ ਪ੍ਰਾਜੈਕਟ ਦਾ ਰੱਖ ਰਖਾਅ ਵੀ ਪ੍ਰਭਾਵਿਤ ਹੋਇਆ ਹੈ ਅਤੇ ਇਹ ਕਾਰਜ ਸ਼ੁਰੂ ਵੀ ਨਹੀਂ ਹੋ ਸਕਿਆ।

  • Punjab
  • toll plazas
  • ਬੰਦ ਟੋਲ ਪਲਾਜ਼ੇ
  • ਪੁਲਸ ਸੁਰੱਖਿਆ

ਅਮਰਿੰਦਰ ਨੇ ਡਾਕਟਰਾਂ, ਨਰਸਾਂ ਤੇ ਹੋਰ ਫਰੰਟਲਾਈਨ ਵਰਕਰਾਂ ਦੀ ਥਾਪੜੀ ਪਿੱਠ

NEXT STORY

Stories You May Like

  • fmcg companies prepare to increase prices  know the reason
    ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ  ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ
  • punjab woman locked up in jail takes shocking step
    ਪੰਜਾਬ: ਹਵਾਲਾਤ 'ਚ ਬੰਦ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਨੇ ਪੁਲਸ 'ਤੇ ਲਾਏ ਗੰਭੀਰ ਇਲਜ਼ਾਮ
  • toll plaza  toll employee  car
    ਪੰਜਾਬ : ਟੋਲ ਪਲਾਜ਼ਾ ਨੇੜੇ ਵੱਡਾ ਹਾਦਸਾ, ਹਾਦਸੇ ਵਾਲੀ ਕਾਰ ਦੀ ਜਾਂਚ ਤੋਂ ਬਾਅਦ ਉਡੇ ਹੋਸ਼
  • security tightened in punjab on independence day
    ਆਜ਼ਾਦੀ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖ਼ਤ, DGP ਨੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
  • a commotion broke out in chandigarh schools before independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਚੰਡੀਗੜ੍ਹ ਦੇ ਸਕੂਲਾਂ 'ਚ ਮਚਿਆ ਹੜਕੰਪ! ਪੁਲਸ ਨੇ ਵਧਾਈ ਸੁਰੱਖਿਆ
  • fssai cancels licenses of two companies
    ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ
  • punjab police police officer motorcycle thief
    ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ 'ਚ ਤਾਇਨਾਤ ਉਸੇ 'ਚ ਦਰਜ ਹੋਇਆ ਮਾਮਲਾ
  • major incident in punjab shots fired at cloth merchant s shop and house
    ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
  • elderly man brutally murdered in jalandhar
    ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
  • vehicle loaded with gas cylinders stolen
    ਮਲਸੀਆਂ ਦੇ ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ, ਨਜ਼ਦੀਕੀ ਪਿੰਡ...
  • heat wave will hit punjab again
    ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
  • punjabi in canada
    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ 'ਤੇ ਵਧਿਆ ਬੋਝ !  1 ਸਤੰਬਰ ਤੋਂ ਨਵਾਂ...
  • cp satinder singh big revelation in jalandhar businessman robbery case
    ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ...
  • sensation in malsian
    ਮਲਸੀਆਂ 'ਚ ਸਨਸਨੀ: ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ,...
  • jalandhar roads dumped garbage
    ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ ’ਤੇ ਸੁੱਟਿਆ ਜਾ ਰਿਹਾ ਕੂੜਾ,...
Trending
Ek Nazar
imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • villages of amritsar will get great facilities
      ਅੰਮ੍ਰਿਤਸਰ ਦੇ ਪਿੰਡਾਂ ਨੂੰ ਮਿਲੇਗੀ ਵੱਡੀ ਸਹੂਲਤ, ADC ਵੱਲੋਂ ਅਧਿਕਾਰੀਆਂ ਨੂੰ...
    • chandigarh university student dies due to gunshot wound
      ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ...
    • food health
      ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ...
    • major action by the health department  nearly 3 quintals of sweets destroyed
      ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਗੱਡੀ 'ਚੋਂ ਚੈਕਿੰਗ ਕਰਕੇ ਕਰੀਬ 3 ਕੁਇੰਟਲ ਮਿਠਾਈ...
    • terrible accident on jalandhar nakodar road two boys died
      ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
    • shameful incident in patiala
      ਪਟਿਆਲਾ 'ਚ ਸ਼ਰਮਸਾਰ ਕਰਦੀ ਘਟਨਾ! ਨੂੰਹ ਦੇ ਕਾਰੇ ਨੇ ਕੀਤਾ ਹੈਰਾਨ, ਵੀਡੀਓ ਹੋਈ...
    • major explosion in steel rolling mill
      ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6 ਮਜ਼ਦੂਰਾਂ 'ਤੇ ਡਿੱਗਿਆ ਉਬਲਦਾ...
    • cp satinder singh big revelation in jalandhar businessman robbery case
      ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ...
    • thieves target 4 shops in one night
      ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...
    • preparations for neet pg exam complete
      ਨੀਟ ਪੀਜੀ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ: 30 ਅਗਸਤ ਨੂੰ ਬੈਠਣਗੇ 1070...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +