ਚੰਡੀਗੜ੍ਹ : ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ਨੀਵਾਰ ਨੂੰ ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਉਦਘਾਟਨ ਕਰਨ ਲਈ ਚੰਡੀਗੜ੍ਹ ਪੁੱਜ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਪੂਰੇ ਸ਼ਹਿਰ ਦੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। 'ਐਗਰੋਟੈੱਕ' ਤੋਂ ਬਾਅਦ ਰਾਸ਼ਟਰਪਤੀ ਭਾਜਪਾ ਸੂਬਾ ਪ੍ਰਧਾਨ ਸੰਜੇ ਟੰਡਨ ਦੀ ਸੈਕਟਰ-18 ਸਥਿਤ ਰਿਹਾਇਸ਼ 'ਤੇ ਵੀ ਪਹੁੰਚ ਸਕਦੇ ਹਨ, ਜਿੱਥੋਂ ਉਹ ਵਾਪਸ ਦਿੱਲੀ ਪਰਤਣਗੇ। ਰਾਸ਼ਟਰਪਤੀ ਦਾ ਕਾਫਲਾ ਮੁੱਖ ਰੂਟ ਏਅਰਪੋਰਟ ਤੋਂ ਟ੍ਰਿਬਿਊਨ ਚੌਂਕ, ਫਿਰ ਟੀ. ਪੀ. ਟੀ. ਲਾਈਟ ਪੁਆਇੰਟ ਤੋਂ ਹੁੰਦਾ ਹੋਇਆ ਸੈਕਟਰ-17 ਪਰੇਡ ਗਰਾਊਂਡ 'ਚ ਪਹੁੰਚੇਗਾ। ਜ਼ਿਕਰਯੋਗ ਹੈ ਕਿ ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਬਾਅਦ ਦੂਜੀ ਵਾਰ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਸੈਕਟਰ-36 ਐੱਮ. ਸੀ. ਐੱਮ. ਕਾਲਜ ਵਲੋਂ ਆਯੋਜਿਤ 'ਗੋਲਡਨ ਜੁਬਲੀ' ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਆਏ ਸਨ।
ਮੁੱਖ ਮੰਤਰੀ ਅਮਰਿੰਦਰ 3 ਦਸੰਬਰ ਤੋਂ ਸਾਧਾਰਨ ਤੌਰ 'ਤੇ ਕੰਮ ਕਰਨਗੇ
NEXT STORY