ਚੰਡੀਗੜ੍ਹ : ਚੰਡੀਗੜ੍ਹ ਪੁਲਸ 'ਚ ਹੈੱਡ ਕਾਂਸਟੇਬਲ ਦੀ ਨੌਕਰੀ ਕਰ ਰਹੇ ਮੁਕੇਸ਼ ਯਾਦਵ ਦੀ ਬੇਟੀ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ 'ਚ 446ਵਾਂ ਰੈਂਕ ਲੈਂਦੇ ਹੋਏ ਆਈ. ਐੱਸ. 'ਚ ਆਪਣੀ ਥਾਂ ਬਣਾ ਲਈ ਹੈ। ਜਿੱਥੇ ਮੱਧ ਵਰਗੀ ਪਰਿਵਾਰ ਦੀ ਬੇਟੀ ਨੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਦੂਜਿਆਂ ਲਈ ਵੀ ਇਕ ਮਿਸਾਲ ਬਣੀ ਹੈ।
ਜਦੋਂ ਹੈੱਡ ਕਾਂਸਟੇਬਲ ਮੁਕੇਸ਼ ਯਾਦਵ ਦੀ ਬੇਟੀ ਪ੍ਰੀਤੀ ਯਾਦਵ ਨੇ ਸਕੂਲ ਦੇ ਸਮੇਂ ਵੀ ਟ੍ਰਾਈਸਿਟੀ 'ਚ ਟਾਪ ਕੀਤਾ ਸੀ ਅਤੇ ਯੂਨੀਵਰਸਿਟੀ 'ਚ ਗੋਲਡ ਮੈਡਲ ਹਾਸਲ ਕੀਤਾ ਸੀ। ਹੁਣ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ 'ਚ 446ਵਾਂ ਰੈਂਕ ਲੈ ਕੇ ਆਈ. ਐੱਸ. 'ਚ ਥਾਂ ਬਣਾਈ ਹੈ। ਇਸ ਬਾਰੇ ਪ੍ਰੀਤੀ ਦਾ ਕਹਿਣਾ ਹੈ ਕਿ ਉਸ ਨੂੰ ਪਰਿਵਾਰ ਦਾ ਸਾਥ ਲਗਾਤਾਰ ਮਿਲਿਆ ਹੈ ਅਤੇ ਇਹ ਉਸ ਦੀ ਸਖਤ ਮਿਹਨਤ ਦਾ ਫਲ ਹੈ ਕਿ ਉਹ ਅੱਜ ਸਿਵਲ ਸਰਵਿਸਿਜ਼ 'ਚ ਥਾਂ ਬਣਾ ਸਕੀ ਹੈ, ਜੋ ਕਿ ਉਸ ਦਾ ਬਚਪਨ ਦਾ ਸੁਪਨਾ ਸੀ। ਪ੍ਰੀਤੀ ਯਾਦਵ ਦਾ ਪਰਿਵਾਰ ਇਸ ਆਪਣੀ ਬੇਟੀ ਤੋਂ ਬਹੁਤ ਖੁਸ਼ ਹੈ। ਪ੍ਰੀਤੀ ਸਭ ਬੱਚਿਆਂ ਲਈ ਇਕ ਮਿਸਾਲ ਹੈ ਕਿ ਜੇਕਰ ਮਿਹਨਤ ਕੀਤੀ ਜਾਵੇ ਤਾਂ ਜ਼ਿੰਦਗੀ 'ਚ ਇਕ ਵਧੀਆ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਲੁੱਟਣ ਵਾਲਾ ਗਿਰੋਹ ਕਾਬੂ
NEXT STORY