ਪਟਿਆਲਾ (ਰਾਜੇਸ਼ ਪੰਜੌਲਾ)- ਵਿਧਾਨ ਸਭਾ ਦੇ ਨਤੀਜੇ ਦੌਰਾਨ ਬੇਸ਼ਕ ਪੰਜਾਬ ਵਿਚ ਭਾਜਪਾ 117 ਸੀਟਾਂ ’ਚੋਂ 2 ਸੀਟਾਂ ਜਿੱਤ ਸਕੀ ਹੈ ਪਰ ਉਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵਰਕਰਾਂ ਦਾ ਮਨੋਬਲ ਵਧਾਇਆ ਹੈ। ਚਾਰ ਰਾਜਾਂ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਹੈੱਡ ਕੁਆਰਟਰ ਦਿੱਲੀ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਨ ’ਚ ਪ੍ਰਧਾਨ ਮੰਤਰੀ ਨੇ ਪੰਜਾਬ ਚੋਣਾਂ ਦਾ ਵਿਸ਼ੇਸ ਜ਼ਿਕਰ ਕਰਦੇ ਹੋਈ ਕਿਹਾ ਕਿ ਉਲਟ ਹਾਲਾਤਾਂ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੀ ਭਾਜਪਾ ਵਰਕਰਾਂ ਨੇ ਵੱਡੀ ਲੜਾਈ ਲੜੀ ਅਤੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਾਣੋ ਕਿਹੜੇ ਹਲਕੇ ਤੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ
ਆਉਣ ਵਾਲੇ ਸਮੇਂ ’ਚ ਇਸ ਦਾ ਲਾਭ ਮਿਲੇਗਾ। ਪੰਜਾਬ ’ਚ ਵੀ ਭਾਜਪਾ ਦਾ ਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਲਈ ਪੰਜਾਬ ਇਕ ਮਹੱਤਵਪੂਰਨ ਸੂਬਾ ਹੈ। ਇਥੇ ਦੇਸ਼ ਦੀਆਂ ਵੱਖਵਾਦੀ ਤਾਕਤਾਂ ਖਿਲਾਫ ਭਾਜਪਾ ਵਰਕਰ ਲੜਾਈ ਲੜ ਰਹੇ ਹਨ। ਪੰਜਾਬ ਇਕ ਬਾਰਡਰ ਸਟੇਟ ਹੈ, ਜੋ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਯਤਨ ਕਰੇਗੀ।
ਇਹ ਵੀ ਪੜ੍ਹੋ : ਆਪ ਹੀ ਹੂੰਝਾਫੇਰ ਜਿੱਤ ਮਗਰੋਂ ਬੋਲੇ ਭਗਵੰਤ ਮਾਨ, ਕਿਹਾ-ਖਟਕੜ ਕਲਾਂ 'ਚ ਹੋਵੇਗਾ ਸਹੁੰ ਚੁੱਕ ਸਮਾਗਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ 'ਚ ਚੋਣਾਂ ਲੜਨ ਵਾਲੇ ਕਿਸੇ ਵੀ ਸਾਬਕਾ ਅਧਿਕਾਰੀ ਨੂੰ ਨਹੀਂ ਮਿਲੀ ਜਿੱਤ
NEXT STORY