ਮੋਹਾਲੀ : ਸਥਾਨਕ ਪਿੰਡ ਭੰਕਰਪੁਰ 'ਚ ਡੇਰਾਬੱਸੀ ਨੇੜੇ ਸਕੂਲ ਦੀ ਪ੍ਰਿੰਸੀਪਲ ਵਲੋਂ ਬੱਚਿਆਂ ਦੇ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਕਾਰਨ ਪਿੰਡ ਵਾਲੀਆਂ 'ਚ ਰੋਸ ਦੀ ਲਹਿਰ ਛਾ ਗਈ ਹੈ। ਜਾਣਕਾਰੀ ਮੁਤਾਬਕ ਡੇਰਾਬੱਸੀ ਨੇੜੇ ਸਰਕਾਰੀ ਹਾਈ ਸਕੂਲ ਭੰਕਰਪੁਰ 'ਚ ਸਵੇਰ ਦੇ ਸਮੇਂ ਜਦੋਂ ਪ੍ਰਾਰਥਨਾ ਹੋ ਰਹੀ ਸੀ ਤਾਂ 5 ਲੜਕੇ ਸਕੂਲੋਂ ਬਾਹਰ ਕਿਤਾਬਾਂ ਦੀ ਦੁਕਾਨ 'ਤੇ ਪ੍ਰੈਕਟੀਕਲਾਂ ਲੈਣ ਚਲੇ ਗਏ। ਜਦੋਂ ਇਹ ਬੱਚੇ ਵਾਪਸ ਆਏ ਤਾਂ ਪ੍ਰਿੰਸੀਪਲ ਨੇ ਇਨ੍ਹਾਂ 'ਚੋਂ 2 ਲੜਕਿਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਦੇ ਸਰੀਰਾਂ 'ਤੇ ਨਿਸ਼ਾਨ ਪੈ ਗਏ। ਇਸ ਘਟਨਾ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀ ਸਕੂਲ 'ਚ ਇਕੱਠੇ ਹੋ ਗਏ। ਪਿੰਡ ਵਾਸੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਪ੍ਰਿੰਸੀਪਲ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਬੱਚੇ ਸਕੂਲ ਦੀ ਹਾਜ਼ਰੀ ਲਾ ਕੇ ਸਕੂਲੋਂ ਬਾਹਰ ਚਲੇ ਗਏ ਸਨ ਅਤੇ ਇਸ ਸਮੇਂ ਦੌਰਾਨ ਜੇਕਰ ਇਨ੍ਹਾਂ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਲਈ ਸਕੂਲ ਹੀ ਜ਼ਿੰਮੇਵਾਰ ਹੋਵੇਗਾ, ਹਾਲਾਂਕਿ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਸ ਨੂੰ ਬੱਚਿਆਂ ਨੂੰ ਇੰਨੀ ਬੇਰਹਿਮੀ ਨਾਲ ਨਹੀਂ ਕੁੱਟਣਾ ਚਾਹੀਦਾ ਸੀ। ਫਿਲਹਾਲ ਪ੍ਰਿੰਸੀਪਲ ਨੇ ਪਿੰਡ ਵਾਸੀਆਂ ਸਾਹਮਣੇ ਆਪਣੀ ਗਲਤੀ ਦੀ ਮੁਆਫੀ ਮੰਗ ਲਈ ਹੈ।
ਛੇੜਛਾੜ ਦੇ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ (ਤਸਵੀਰਾਂ)
NEXT STORY