ਨੰਗਲ(ਜ.ਬ.)– ਨਾਨਗਰਾਂ ਦੇ ਇਕ ਨਿਜੀ ਸਕੂਲ ’ਚ ਸੰਚਾਲਕ ਵੱਲੋਂ ਕਥਿਤ ਤੌਰ ’ਤੇ ਕੁੜੀਆਂ ’ਤੇ ਕੀਤੇ ਜਿਣਸੀ ਸ਼ੋਸ਼ਣ ਮਾਮਲੇ ’ਚ ਪੁਲਸ ਨੇ ਸਕੂਲ ਸੰਚਾਲਕ ਅੰਮ੍ਰਿਤ ਲਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 2 ਦਿਨ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿਛ ’ਚ ਅੰਮ੍ਰਿਤ ਲਾਲ ਨੇ ਜਿੱਥੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ, ਉੱਥੇ ਹੀ ਪੁਲਸ ਨੇ ਦੋਸ਼ੀ ਦੇ ਇਕ ਹੋਰ ਸਾਥੀ ਨੂੰ ਹਿਰਸਾਤ ’ਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉੱਥੇ ਪੁਲਸ ਨੇ ਸਕੂਲ ਸੰਚਾਲਕ ਅੰਮ੍ਰਿਤ ਲਾਲ ਦੇ ਇਕ ਹੋਰ ਸਾਥੀ ਨੂੰ ਹਿਰਾਸਤ ’ਚ ਲਏ ਜਾਣ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਸ ਕਰਮਚਾਰੀ ਦੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕੁਝ ਮਹੀਨੇ ਪਹਿਲਾਂ ਤੈਅ ਹੋਇਆ ਸੀ ਰਿਸ਼ਤਾ
ਜਾਣਕਾਰੀ ਅਨੁਸਾਰ ਪੁਲਸ ਨੇ ਅੰਮ੍ਰਿਤ ਲਾਲ ਨੇ ਜਿਸ ਸਾਥੀ ਨੂੰ ਹਿਰਾਸਤ ’ਚ ਲਿਆ ਹੈ, ਉਸ ਨੇ ਹੀ ਲੜਕੀਆਂ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਸੀ। ਇਸ ਤੋਂ ਇਲਾਵਾ ਪੁਲਸ ਨੇ ਦੋਸ਼ੀਆਂ ਕੋਲੋ ਇਕ ਵੀਡੀਓ ਵੀ ਬਰਾਮਦ ਕੀਤੀ ਹੈ, ਉਥੇ ਉਕਤ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।
ਇਸ ਸਬੰਧੀ ਜਾਂਚ ਅਧਿਕਾਰੀ, ਸਬ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਫੜੇ ਗਏ ਕਥਿਤ ਦੋਸ਼ੀ ਸਕੂਲ ਸੰਚਾਲਕ ਅੰਮ੍ਰਿਤ ਲਾਲ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਅੰਮ੍ਰਿਤ ਲਾਲ ਨੇ ਇਸ ਮਾਮਲੇ ’ਚ ਸ਼ਾਮਲ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪੁਲਸ ਨੂੰ ਦੇਸ਼ੀ ਕੋਲੋ ਇਕ ਵੀਡੀਓ ਵੀ ਬਰਾਮਦ ਕਰ ਕਬਜ਼ੇ ’ਚ ਲਈ ਹੈ। ਇਸ ਮਾਮਲੇ ’ਚ ਪੁਲਸ ਨੇ ਦੋਸ਼ੀਆਂ ’ਤੇ ਆਈ. ਟੀ. ਐਕਟ ਦੀ ਧਾਰਾ ਵੀ ਜੋੜ ਦਿੱਤੀ ਹੈ। ਉਨ੍ਹਾਂ ਨੇ ਸਕੂਲ ਸੰਚਾਲਕ ਅੰਮ੍ਰਿਤ ਲਾਲ ਨੇ ਇਕ ਹੋਰ ਸਾਥੀ ਨੂੰ ਹਿਰਾਸਤ ’ਚ ਲਏ ਜਾਣ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ’ਚ ਨੰਗਲ ਦੇ ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਕਿਸੇ ਵੀ ਕਥਿਤ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
MP ਅਹਾਤੇ 'ਚ ਰੱਖੇ 'ਮਜੀਠੀਆ' ਨੇ ਜੇਲ੍ਹ 'ਚ ਖਾਧਾ ਖਾਣਾ, ਮਿਲਣ ਪੁੱਜੇ ਅਕਾਲੀਆਂ ਨੂੰ ਪੁਲਸ ਨੇ ਬੇਰੰਗ ਮੋੜਿਆ
NEXT STORY