ਲੁਧਿਆਣਾ (ਸਿਆਲ) : ਏ. ਡੀ. ਜੀ. ਪੀ. (ਜੇਲ) ਪ੍ਰਵੀਨ ਕੁਮਾਰ ਸਿਨਹਾ ਨੇ ਜੇਲ ਦੀਆਂ ਬਾਹਰੀ ਦੀਵਾਰਾਂ 'ਤੇ ਲੱਗਣ ਵਾਲੀ ਸ਼ਾਕ ਵਾਇਰ ਸਬੰਧੀ ਜੇਲ ਦੀਵਾਰ ਦੇ ਰਸਤੇ ਦਾ ਦੌਰਾ ਕੀਤਾ। ਸੈਂਟਰਲ ਜੇਲ 'ਚ ਸਮੇਂ-ਸਮੇਂ 'ਤੇ ਇਸ ਰਸਤੇ ਰਾਹੀਂ ਜੇਲ ਦੇ ਅੰਦਰ ਵੱਖ-ਵੱਖ ਬੈਰਕਾਂ ਵੱਲ ਇਤਰਾਜ਼ਯੋਗ ਸਾਮਾਨ ਦੇ ਪੈਕੇਟ ਸੁੱਟੇ ਜਾਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਕਾਰਨ ਸਰਕਾਰ ਅਤੇ ਜੇਲ ਵਿਭਾਗ ਵੱਲੋਂ ਸੂਬੇ ਦੀਆਂ ਕਈ ਜੇਲਾਂ ਦੀਆਂ ਦੀਵਾਰਾਂ ਦੇ ਨਾਲ ਲਗਦੇ ਰਸਤੇ 'ਤੇ ਵਾਇਰ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਬਾਹਰੀ ਦੀਵਾਰ 'ਤੇ ਲੱਗਣ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਥਾਨਾਂ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਸੁਰੱਖਿਆ ਕਰਮਚਾਰੀਆਂ ਤੋਂ ਸਿੱਧੇ ਪ੍ਰਸ਼ਨ ਕੀਤੇ ਕਿ ਐਮਰਜੈਂਸੀ ਲੋੜਾਂ ਦੇ ਸਮੇਂ ਦੂਜੇ ਕਰਮਚਾਰੀਆਂ ਨੂੰ ਸੂਚਿਤ ਕਰਨ ਲਈ ਉਸ ਕੋਲ ਕੀ ਸਾਧਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਇਜ਼ਾ ਲਿਆ ਕਿ ਰਾਤ ਸਮੇਂ ਡਿਊਟੀ ਕਰਦੇ ਸੁਰੱਖਿਆ ਕਰਮਚਾਰੀਆਂ ਦੇ ਕੋਲ ਟਾਰਚ ਦਾ ਪ੍ਰਬੰਧ ਹੈ ਜਾਂ ਨਹੀਂ। ਇਸ ਮੌਕੇ ਜੇਲ ਅਧਿਕਾਰੀ ਵੀ ਸ਼ਾਮਲ ਰਹੇ।
Punjab Wrap Up : ਪੜ੍ਹੋ 10 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY