ਅੰਮ੍ਰਿਤਸਰ,(ਸੰਜੀਵ)-ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਅਧੀਨ ਕੈਦੀ ਸਿਕੰਦਰ ਲਾਲ ਦੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਣ ਦੇ ਮਾਮਲੇ 'ਚ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਉਕਤ ਕੈਦੀ ਸਮੇਤ ਏ. ਐੱਸ. ਆਈ. ਬਲਕਾਰ ਚੰਦ, ਏ. ਐੱਸ. ਆਈ. ਅਵਤਾਰ ਚੰਦ, ਏ. ਐੱਸ. ਆਈ. ਕਿਸ਼ਨ ਲਾਲ ਅਤੇ ਏ. ਐੱਸ. ਆਈ. ਸੁਰਿੰਦਰਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਕਤ ਚਾਰਾਂ ਪੁਲਸ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਥਾਣਾ ਮਜੀਠਾ ਰੋਡ ਦੇ ਐੱਸ. ਆਈ. ਜਸਵੀਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਮਾਮਲੇ 'ਚ ਉਸ ਦਾ ਕਹਿਣਾ ਹੈ ਕਿ ਕੈਦੀ ਸਿਕੰਦਰ ਲਾਲ ਨੂੰ ਚੋਰੀ ਦੇ ਮਾਮਲੇ 'ਚ ਜਲੰਧਰ ਪੁਲਸ ਵਲੋਂ ਗ੍ਰਿਫਤਾਰ ਕਰਕੇ ਪਠਾਨਕੋਟ ਜੇਲ ਭੇਜਿਆ ਸੀ, ਜਿੱਥੋਂ ਉਸ ਨੂੰ ਸੁਰੱਖਿਆ ਕਰਮਚਾਰੀ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਆਏ ਸਨ। ਉਸ ਨੂੰ ਮੈਡੀਸਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ 12:30 ਵਜੇ ਦੇ ਉਹ ਕੈਦੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਚੈੱਕ ਕਰਨ ਲਈ ਗਿਆ ਤਾਂ ਕੈਦੀ ਉੱਥੇ ਮੌਜੂਦ ਨਹੀਂ ਸੀ, ਸੁਰੱਖਿਆ ਕਰਮਚਾਰੀ ਵੀ ਆਪਣੀ ਡਿਊਟੀ 'ਤੇ ਨਹੀਂ ਸਨ। ਉਸ ਨੂੰ ਪਤਾ ਲੱਗਾ ਹੈ ਕਿ ਕੈਦੀ ਦੇ ਫਰਾਰ ਹੋ ਜਾਣ ਤੋਂ ਬਾਅਦ ਸਾਰੇ ਪੁਲਸ ਕਰਮਚਾਰੀ ਵੀ ਉੱਥੋਂ ਚਲੇ ਗਏ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੀਆਂ ਪ੍ਰਾਈਵੇਟ ਲੈਬਸ ਹੁਣ 2400 ਰੁਪਏ 'ਚ ਕਰਨਗੀਆਂ ਕੋਰੋਨਾ ਟੈਸਟ
NEXT STORY