ਸੰਗਰੂਰ (ਰਾਜੇਸ਼, ਹਨੀ ਕੋਹਲੀ) — ਸੰਗਰੂਰ ਜੇਲ 'ਚ ਐੱਨ. ਡੀ. ਪੀ. ਸੀ. ਐਕਟ ਦੇ ਅਧੀਨ 10 ਸਾਲ ਦੀ ਸਜ਼ਾ ਕੱਟ ਰਹੇ ਇਕ ਕੈਦੀ ਨੂੰ 15 ਅਗਸਤ ਤੋਂ ਪਹਿਲਾਂ ਜੇਲ ਦੀ ਸਫਾਈ ਇੰਨੀ ਮਹਿੰਗੀ ਪਈ ਕਿ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਜਦ ਕਿ ਜੇਲ ਪ੍ਰਸ਼ਾਸਨ ਇਸ ਸਭ ਤੋਂ ਪੱਲਾ ਝਾੜ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਨਾਮੀ ਕੈਦੀ ਸੰਗਰੂਰ ਜੇਲ 'ਚ ਚੂਰਾ ਪੋਸਤ ਵੇਚਣ ਦੇ ਜ਼ੁਰਮ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਬੀਤੀ 15 ਅਗਸਤ ਤੋਂ ਪਹਿਲਾਂ ਜੇਲ ਦੀ ਸਫਾਈ ਕਰਦਿਆਂ ਉਸ ਦੀ ਰੀਡ ਦੀ ਹੱਡੀ ਟੁੱਟ ਗਈ।
ਪਰਮਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦੀਆਂ ਤਿਆਰੀਆਂ ਨੂੰ ਲੈ ਕੇ ਜੇਲ 'ਚ ਸਫਾਈ ਅਭਿਆਨ ਚਲਾਇਆ ਗਿਆ ਸੀ, ਜੇਲ ਸੁਪਰਡੇਂਟ ਨੇ ਉਸ ਨੂੰ ਜੇਲ 'ਚ ਲੱਗੇ ਅੰਬ ਦੇ ਰੁੱਖ ਨੂੰ ਕੱਟਣ ਲਈ ਰੁੱਖ 'ਤੇ ਚੜ੍ਹਨ ਲਈ ਕਿਹਾ ਤੇ ਉਸ ਦੇ ਮਨਾ ਕਰਨ ਦੇ ਬਾਵਜੂਦ ਉਸ ਨੂੰ ਰੁੱਖ 'ਤੇ ਚੜ੍ਹਾ ਦਿੱਤਾ ਗਿਆ ਤੇ ਰੁੱਖ ਨੂੰ ਕੱਟਦੇ ਸਮੇਂ ਉਹ ਹੇਠਾ ਡਿੱਗ ਗਿਆ ਤੇ ਉਸ ਦੀ ਰੀਡ ਦੀ ਹੱਡੀ ਟੁੱਟ ਗਈ, ਜਿਸ ਤੋਂ ਬਾਅਦ ਜੇਲ ਦੇ ਸੁਪਰੀਡੇਂਟ ਨੇ ਉਸ ਨੂੰ ਇਲਾਜ ਦਾ ਭਰੋਸਾ ਦੇ ਕੇ ਜੇਲ ਤੋਂ ਛੁੱਟੀ ਦੇ ਕੇ ਉਥੋਂ ਭੇਜ ਦਿੱਤਾ ਤੇ ਹੁਣ ਉਸ ਦਾ ਇਲਾਜ ਕਰਵਾਉਣ 'ਚ ਟਾਲ-ਮਟੋਲ ਕਰ ਰਹੇ ਹਨ ਕਿਉਂਕਿ ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਰੀਡ ਦੀ ਹੱਡੀ ਟੁੱਟ ਗਈ ਹੈ।
ਉਥੇ ਹੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਪਰਿਵਾਰ ਬੇਹਦ ਗਰੀਬ ਹੈ ਤੇ ਉਹ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ ਤੇ ਜੇਲ ਪ੍ਰਸ਼ਾਸਨ ਉਸ ਦਾ ਇਲਾਜ ਕਰਵਾਉਣ ਨੂੰ ਲੈ ਕੇ ਪੱਲਾ ਝਾੜ ਰਿਹਾ ਹੈ।
ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਆਤਮ-ਹੱਤਿਆ
NEXT STORY