ਸੰਗਰੂਰ (ਰਾਜੇਸ਼ ਕੋਹਲੀ) — ਸੰਗਰੂਰ ਸ਼ਹਿਰ 'ਚ ਇਕ ਪ੍ਰੋਫੈਸ਼ਨਲ ਚੋਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੰਗਰੂਰ 'ਚ ਨਾਮਦੇਵ ਗੁਰਦੁਆਰੇ ਕੋਲ ਜਸਪਾਲ ਗਰਚਾ ਦੇ ਘਰ 'ਚ ਕਈ ਵਾਰ ਚੋਰ ਸੰਨ ਲਗਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਘਟਨਾਵਾਂ ਤੋਂ ਦੁਖੀ ਹੋ ਕੇ ਜਸਪਾਲ ਨੇ ਆਪਣੇ ਘਰ ਦੇ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਵਾ ਦਿੱਤੇ। ਫਿਰ ਕੀ ਸੀ 25 ਸੰਤਬਰ ਨੂੰ ਚੋਰ ਇਕ ਵਾਰ ਫਿਰ ਉਨ੍ਹਾਂ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਿਆ। ਇਸ ਵਾਰ ਸਿਲੰਡਰ ਚੋਰੀ ਕਰਦੇ ਸਮੇਂ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਦੇਖਣ ਤੋਂ ਬਾਅਦ ਜਸਪਾਲ ਨੇ ਚੋਰ ਦਾ ਵੀ ਪਤਾ ਲਗਾ ਲਿਆ। ਇਸ ਤੋਂ ਬਾਅਦ ਸਾਰੇ ਸਬੂਤ ਲੈ ਕੇ ਜਸਪਾਲ ਸੰਗਰੂਰ ਸਿਟੀ ਥਾਣੇ ਪਹੁੰਚ ਗਿਆ ਤਾਂ ਜੋ ਚੋਰ 'ਤੇ ਮਾਮਲਾ ਦਰਜ ਕਰਵਾ ਕੇ ਉਸ ਨੂੰ ਗ੍ਰਿਫਤਾਰ ਕਰਵਾਇਆ ਜਾ ਸਕੇ ਪਰ ਹੋਇਆ ਕੁਝ ਹੋਰ। ਪਹਿਲਾਂ ਤਾਂ ਪੁਲਸ ਕਰਮਚਾਰੀ ਚੋਰ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੰਦੇ ਰਹੇ ਪਰ ਜਦ ਜਸਪਾਲ ਚੋਰ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਬਾਅ ਬਨਾਉਣ ਲੱਗਾ ਤਾਂ ਪੁਲਸ ਕਰਮਚਾਰੀ ਚੋਰ ਨੂੰ ਫੜਨ ਦੀ ਬਜਾਇ ਜਸਪਾਲ ਨਾਲ ਹੀ ਮਾੜਾ ਵਿਵਹਾਰ ਕਰਨ ਲੱਗੇ। ਕਈ ਦਿਨਾਂ ਬਾਅਦ ਵੀ ਜਦ ਜਸਪਾਲ ਨੂੰ ਚੋਰ ਬਾਜ਼ਾਰ 'ਚ ਆਰਾਮ ਨਾਲ ਘੁੰਮਦਾ ਨਜ਼ਰ ਆਇਆ ਤਾਂ ਉਸ ਨੇ ਸਾਰੇ ਸਬੂਤ ਜ਼ਿਲੇ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਵਾਟਸ ਐਪ ਦੇ ਜ਼ਰੀਏ ਭੇਜ ਦਿੱਤੇ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਐੱਸ. ਐੱਸ. ਪੀ. ਤੋਂ ਮਿਲੇ ਹੁਕਮਾਂ ਤੋਂ ਬਾਅਦ ਸੰਗਰੂਰ ਥਾਣਾ ਪੁਲਸ ਪਿਛਲੇ ਕਈ ਦਿਨਾਂ ਤੋਂ ਜਿਸ ਚੋਰ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਉਸ 'ਤੇ ਮਾਮਲਾ ਦਰਜ ਕਰਨ ਨੂੰ ਵੀ ਤਿਆਰ ਨਹੀਂ ਸੀ, ਉਸੇ ਪੁਲਸ ਕਰਮਚਾਰੀਆਂ ਨੇ ਕੁਝ ਹੀ ਘੰਟੇ 'ਚ ਦੋਸ਼ੀ ਚੋਰ ਨੂੰ ਗ੍ਰਿਫਤਾਰ ਕਰ ਲਿਆ ਸਗੋਂ ਉਸ ਤੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰਵਾ ਲਿਆ।
ਜ਼ਿਲੇ ਦੇ ਐੱਸ. ਐੱਸ. ਪੀ. ਵਲੋਂ ਤਾਰੀਫਾ ਦੇ ਪੁੱਲ ਬੰਨਦੇ ਹੋਏ ਜਸਪਾਲ ਨੇ ਕਿਹਾ ਕਿ ਉਸ ਨੂੰ ਜ਼ਿਲੇ ਦੇ ਮੁਖੀ ਦੇ ਦਖਲ ਦੇ ਬਾਅਦ ਇਨਸਾਫ ਮਿਲਿਆ ਹੈ, ਜਿਸ ਥਾਣੇ ਦੇ ਧੱਕੇ ਖਾ ਕੇ ਉਹ ਇਨਸਾਫ ਦੀ ਉਮੀਦ ਛੱਡ ਚੁੱਕਾ ਸੀ। ਉਸ ਥਾਣੇ ਵਾਲਿਆਂ ਨੂੰ ਐੱਸ. ਐੱਸ. ਪੀ. ਵਾਟਸ ਐਪ 'ਤੇ ਭੇਜੀ ਸ਼ਿਕਾਇਤ ਦੇ ਤੁੰਰਤ ਬਾਅਦ ਐਕਸ਼ਨ 'ਚ ਆਉਣਾ ਪਿਆ ਤੇ ਉਨ੍ਹਾਂ ਨੂੰ ਪ੍ਰੋਫੈਸ਼ਨਲ ਚੋਰ ਨੂੰ ਕਾਬੂ ਕਰਨਾ ਪਿਆ ਹੈ।
ਦਾਜ ਮੰਗਣ 'ਤੇ ਮਾਂ-ਪੁੱਤ ਵਿਰੁੱਧ ਕੇਸ ਦਰਜ
NEXT STORY