ਚੰਡੀਗੜ੍ਹ (ਏਜੰਸੀ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪ੍ਰੋਫੈਸਰ ਰਘਬੀਰ ਦਿਆਲ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਰਘਬੀਰ ਪੰਜਾਬ ਯੂਨੀਵਰਸਿਟੀ ਦੇ ਬੋਰਡ ਆਫ ਫਾਈਨੈਂਸ ਦੇ ਮੈਂਬਰ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਰਘਬੀਰ ਐਤਵਾਰ ਨੂੰ ਹੋਣ ਵਾਲੀ ਸਿੰਡੀਕੇਟ ਵਿਚ ਹਿੱਸਾ ਲੈਣ ਲਈ ਆਏ ਹੋਏ ਸਨ। ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਸਵੇਰੇ ਤਕਰੀਬਨ 7 ਵਜੇ ਕੀਤੀ ਹੈ। ਰਘਬੀਰ ਦਿਆਲ ਪੀ.ਯੂ. ਗੈਸਟ ਹਾਊਸ ਵਿਚ ਰੁਕੇ ਹੋਏ ਸਨ। ਐਤਵਾਰ ਸਵੇਰੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜ਼ਮੀਨ 'ਤੇ ਪਿਆ ਮਿਲਿਆ।
ਕਾਹਲੀ-ਕਾਹਲੀ ਵਿਚ ਉਨ੍ਹਾਂ ਨੂੰ ਪੀ.ਜੀ.ਆਈ. ਲਿਜਾਇਆ ਗਿਆ। ਇਥੇ ਡਾਕਟਰਾਂ ਨੇ ਉਨ੍ਹਾਂ ਦੀ ਸ਼ੁਰੂਆਤੀ ਜਾਂਚ ਕੀਤੀ ਅਤੇ ਫਿਰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਖਬਰ ਦੇ ਫੈਲਣ ਤੋਂ ਬਾਅਦ ਪੀ.ਯੂ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਦੱਸ ਦਈਏ ਕਿ ਰਘਬੀਰ ਦਿਆਲ ਪੰਜਾਬ ਵਿਚ ਮੁਕਤਸਰ ਜ਼ਿਲੇ ਵਿਚ ਗਣਿਤ ਦੇ ਪ੍ਰੋਫੈਸਰ ਸਨ। ਉਹ ਬੀਤੇ 14 ਸਾਲਾਂ ਤੋਂ ਸੈਨੇਟ ਦੇ ਮੈਂਬਰ ਸਨ। ਦਸੰਬਰ 2018 ਵਿਚ ਹੋਈ ਸੈਨੇਟ ਵਿਚ ਉਨ੍ਹਾਂ ਨੂੰ ਬੋਰਡ ਆਫ ਫਾਈਨੈਂਸ ਦਾ ਮੈਂਬਰ ਵੀ ਚੁਣਿਆ ਗਿਆ ਸੀ।
ਬਹਿਬਲ ਕਲਾਂ ਗੋਲੀਕਾਂਡ : ਸਾਬਕਾ ਐਸ.ਐਸ.ਪੀ. 8 ਦਿਨਾਂ ਰਿਮਾਂਡ 'ਤੇ (ਵੀਡੀਓ)
NEXT STORY