ਮੋਹਾਲੀ (ਜੱਸੀ) : ਮੋਹਾਲੀ ਦੇ ਫੇਜ਼-11 ਦੇ ਨਜ਼ਦੀਕ ਪੈਂਦੇ ਪਿੰਡ ਕੰਬਾਲੀ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਇਕ ਪ੍ਰਾਪਰਟੀ ਡੀਲਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਧੀਮਾਨ ਵਜੋਂ ਹੋਈ ਹੈ, ਜੋ ਕਿ ਸੈਕਟਰ-82 'ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਕੰਬਾਲੀ ਦੇ ਕੋਲ ਰੇਲਵੇ ਲਾਈਨ 'ਤੇ ਐਕਸਪ੍ਰੈੱਸ ਗੱਡੀ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਛਾਲ ਮਾਰ ਦਿੱਤੀ ਗਈ, ਇਸ ਤੋਂ ਪਹਿਲਾਂ ਜਦੋਂ ਉਕਤ ਵਿਅਕਤੀ ਰੇਲਵੇ ਲਾਈਨ ਵੱਲ ਆ ਰਿਹਾ ਸੀ ਤਾਂ ਰੇਲਗੱਡੀ ਦੇ ਡਰਾਈਵਰ ਨੇ ਵਾਰ-ਵਾਰ ਹਾਰਨ ਮਾਰ ਕੇ ਉਸਨੂੰ ਪਾਸੇ ਹਟਣ ਲਈ ਕਿਹਾ ਸੀ ਪਰ ਉਕਤ ਵਿਅਕਤੀ ਨੇ ਗੱਡੀ ਦੇ ਨੇੜੇ ਆਉਂਦੇ ਹੀ ਉਸ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਟਾਫ਼ ਸਾਵਧਾਨ! ਹੁਣ ਕੱਟੀ ਜਾਵੇਗੀ ਅੱਧੇ ਦਿਨ ਦੀ ਛੁੱਟੀ, ਮੁਲਾਜ਼ਮਾਂ ਦੀ ਹਾਜ਼ਰੀ ਬਾਰੇ PGI ਦਾ ਵੱਡਾ ਫ਼ੈਸਲਾ
ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਦੀ ਪਛਾਣ ਲਈ ਮੋਰਚਰੀ 'ਚ ਰਖਵਾ ਦਿੱਤਾ ਗਿਆ, ਜਿੱਥੇ ਅੱਜ ਮ੍ਰਿਤਕ ਦੀ ਪਛਾਣ ਪ੍ਰਾਪਰਟੀ ਡੀਲਰ ਸ਼ਵਿੰਦਰ ਧੀਮਾਨ ਵੱਜੋਂ ਹੋਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਸ਼ਵਿੰਦਰ ਧੀਮਾਨ ਦੇ ਦੋ ਬੱਚੇ ਹਨ ਦੋਵੇਂ ਹੀ ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਹਨ। ਜਾਣਕਾਰੀ ਮੁਤਾਬਕ ਸ਼ਵਿੰਦਰ ਧੀਮਾਨ ਸਵੇਰੇ ਬਿਨਾਂ ਦੱਸੇ ਘਰੋਂ ਨਿਕਲਿਆ ਅਤੇ ਆਪਣੇ ਸੈਕਟਰ-82 ਵਿਚਲੇ ਦਫ਼ਤਰ 'ਚ ਗਿਆ। ਸਵਿੰਦਰ ਘਰੋਂ ਨਿਕਲਣ ਲੱਗਿਆ ਆਪਣਾ ਮੋਬਾਇਲ ਫੋਨ ਅਤੇ ਗੱਡੀ ਘਰ ਹੀ ਛੱਡ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਆਬੂਧਾਬੀ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ, ਯਾਤਰੀਆਂ ਨੂੰ ਸਟੇਟਸ ਚੈੱਕ ਕਰਨ ਦੀ ਸਲਾਹ
ਜਦੋਂ ਦੁਪਹਿਰ ਤੱਕ ਸ਼ਵਿੰਦਰ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਸਬੰਧੀ ਪੁਲਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਸ਼ਵਿੰਦਰ ਦਾ ਇੱਕ ਬਿਜ਼ਨੈੱਸ ਪਾਰਟਨਰ ਸੀ, ਉਸ ਨੇ ਕੁਝ ਪ੍ਰਾਪਰਟੀ ਧੋਖੇ ਨਾਲ ਆਪਣੀ ਪਤਨੀ ਦੇ ਨਾਂ ਟਰਾਂਸਫਰ ਕਰਵਾ ਲਈ, ਜਿਸ ਤੋਂ ਬਾਅਦ ਸ਼ਵਿੰਦਰ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਲੈਣ-ਦੇਣ ਨੂੰ ਲੈ ਕੇ ਦੋਹਾਂ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਵੀ ਚੱਲ ਰਿਹਾ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਕੌਮੀ ਤਿਉਹਾਰ ਹੋਲਾ ਮਹੱਲਾ
NEXT STORY