ਅੰਮ੍ਰਿਤਸਰ, (ਵਡ਼ੈਚ) : ਨਗਰ ਨਿਗਮ ਅੰਮ੍ਰਿਤਸਰ ਵਲੋਂ ਅਰਬਾਂ ਦੀਆਂ ਲੀਜ਼ ’ਤੇ ਦਿੱਤੀਆਂ ਜ਼ਮੀਨਾਂ ਦਾ ਰਿਕਾਰਡ ਦਫਤਰ ਵਿਚੋਂ ਗਾਇਬ ਹੋਣ ਦੇ ਸਮਾਚਾਰ ਤੋਂ ਬਾਅਦ ਲੈਂਡ ਵਿÎਭਾਗ ਦੇ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆਉਣ ਦੇ ਅਸਾਰ ਨਜ਼ਰ ਆ ਰਹੇ ਹਨ। ਵਿਭਾਗ ਵਿਚ 174 ਲੀਜ਼ ’ਤੇ ਦਿੱਤੀਅਾਂ ਪ੍ਰਾਪਰਟੀਆਂਂ ਦੀਅਾਂ ਸੂਚੀਅਾਂ ਤਾਂ ਹੈ ਪਰ ਦਫਤਰ ਵਿਚ ਰਿਕਾਰਡ ਸਿਰਫ 62 ਪ੍ਰਾਪਰਟੀਆਂ ਦਾ ਹੀ ਨਜ਼ਰ ਆ ਰਿਹਾ ਹੈ। ਬਾਕੀ ਰਹਿੰਦੀਆਂ 112 ਪ੍ਰਾਪਰਟੀਆਂ ਦਾ ਰਿਕਾਰਡ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ। ਇਹ ਕਿਸੇ ਉੱਚ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਲੀਜ਼ ’ਤੇ ਦਿੱਤੀਆਂ ਅਰਬਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਨਿਗਮ ਕੋਲ ਨਾ ਹੋਣਾ ਇਕ ਬਹੁਤ ਹੀ ਘਟੀਆ ਕਾਰਗੁਜਾਰੀ ਦੇ ਸਬੂਤ ਹਨ। ਮਾਮਲੇ ਸਬੰਧੀ ਪੁਲਸ ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਈ ਨੇਤਾਵਾਂ , ਅਧਿਕਾਰੀਆਂ ਤੇ ਨਾਮਵਰ ਸਖ਼ਸੀਅਤਾਂ ਦੇ ਨਾਮ ਜਨਤਾ ਸਾਹਮਣੇ ਆ ਸਕਦੇ ਹਨ।
ਇੱਥੇ ਇਹ ਵੀ ਦੇਖਿਆ ਜਾਣਾ ਜ਼ਰੂਰੀ ਹੈ ਕਿ ਸੂਚੀ ਮੁਤਾਬਕ 174 ਪ੍ਰਾਪਰਟੀਆਂ ਦੇ ਨਾਮ ਹਨ ਪਰ ਲੈਂਡ ਵਿਭਾਗ ਦੇ ਗਾਇਬ ਰਿਕਾਰਡ ਕਰਕੇ ਪ੍ਰਾਪਰਟੀਆਂ ਦੀ ਸੂਚੀ 174 ਤੋਂ ਵੱਧ ਵੀ ਹੋ ਸਕਦੀ ਹੈ। ਇਹ ਕਾਲਾਬਾਜ਼ਰੀਆਂ ਪਿਛਲੇ ਕਿੰਨੇ ਸਾਲਾਂ ਤੋੋਂ ਕਿਸ ਵਲੋਂ, ਕਿਸ ਤਰ੍ਹਾਂ, ਕਿਸ ਦੇ ਹੱਕਾਂ ਵਿਚ, ਕਿਸ ਦੀ ਸ਼ਹਿ ’ਤੇ ਕੀਤੀਆਂ ਗਈਆਂ ਹਨ। ਇਹ ਆਉਣ ਵਾਲੇ ਸਮੇਂ ਵਿਚ ਜਾਂਚ ਤੋਂ ਬਾਅਦ ਉਜਾਗਰ ਹੋਣਗੀਆਂ।
®ਲੀਜ਼ ’ਤੇ ਦਿੱਤੀਆਂ ਪ੍ਰਾਪਟੀਆਂ ਵਿਚੋਂ 112 ਪ੍ਰਾਪਰਟੀਆਂ ਦੇ ਰਿਕਾਰਡ ਲੈਂਡ ਵਿਭਾਗ ਵਿਚੋਂ ਨਜ਼ਰ ਨਾ ਆਉਣ ਵਾਲੇ ਮਾਮਲੇ ਦਾ ਖੁਲਾਸਾ ਆਰ. ਟੀ. ਆਈ. ਰਿਪੋਰਟ ਰਾਹੀਂ ਸਾਹਮਣੇ ਆਇਆ ਹੈ। ਆਰ. ਟੀ. ਆਈ. ਐਕਟੀਵਿਸ਼ਟ ਰਵਿੰਦਰ ਸੁਲਤਾਨਵਿੰਡ ਨੇ ਦੱਸਿਆ ਕਿ 174 ਦੀ ਜਾਰੀ ਲੀਜ਼ ਪ੍ਰਾਪਰਟੀਆਂ ਦੀ ਸੂਚੀ ਵਿਚੋਂ ਲੀਜ਼ ’ਤੇ ਦਿੱਤੀ ਪ੍ਰਾਪਰਟੀ ਲੈਣ ਵਾਲੇ ਲੋਕਾਂ, ਸੰਸਥਾਵਾਂ, ਸਕੂਲਾਂ, ਇੰਸਟੀਚਿਊਟ, ਕਾਰੋਬਾਰੀਆਂ, ਕਲੱਬ, ਪੈਟਰੋਲ ਪੰਪ, ਯੋਗ ਆਸ਼ਰਮ, ਬੱਸ ਸਟੈਂਡ ਦੇ ਨਾਮ ’ਤੇ ਪਤੇ, ਕਿਰਾਏ ਦੱਸੇ ਗਏ ਹਨ। ਜਗ੍ਹਾ ਦੀ ਪੈਮਾਇਸ਼, ਜਿਸ ਦਾ ਵੀ ਜਜ਼ਕਰ ਹੈ ਪਰ ਲੀਜ਼ ਕਦੋਂ ਅਤੇ ਕਦੋਂ ਤੱਕ ਦਿੱਤੀਅਾਂ ਗਈਅਾਂ, ਇਸ ਲਈ ਬਹੁਤ ਸਾਰੀਆਂ ਪ੍ਰਾਪਟੀਆਂ ਦਾ ਜਵਾਬ ਨਾਂਹ ਵਿਚ ਹੈ। ਕਈ ਪ੍ਰਾਪਰਟੀਆਂ ਦਾ ਕਿਰਾਇਆ ਤਾਂ ਇਕ ਤੋਂ 5 ਰੁਪਏ ਤੱਕ ਲਿਆ ਜਾ ਰਿਹਾ ਹੈ। ਜ਼ਿਆਦਾਤਰ ਪ੍ਰਾਪਟੀਆ ਦਾ ਕਿਰਾਇਆ 500 ਰੁਪਏ ਤੋਂ ਵੀ ਘੱਟ ਹੈ।
ਬੁਰਦ ਕਰਨ ਦੀ ਜਾਂਚ ਦੀ ਮੰਗ ਕਰਦਿਅਾਂ ਕਿਹਾ ਕਿ ਨਿਗਮ ਦੀਆਂ ਅਰਬਾਂ ਰੁਪਏ ਦੀਆਂ ਜ਼ਮੀਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆ ਵਿਰੁੱਧ ਭ੍ਰਿਸ਼ਟਾਚਾਰ ਅਤੇ ਆਈ. ਪੀ. ਐੱਲ. ਦੀ ਧਾਰਾ 420 ਤਹਿਤ ਪਰਚਾ ਦਾਇਰ ਕਰਨ ਲਈ ਪੁਲਸ ਤੇ ਵਿਜੀਲੈਂਸ ਵਿਭਾਗ ਨੂੰ ਲਿਖਿਆ ਜਾਵੇ।
1 ਰੁਪਏ ’ਚ ਸਕੂਲ, 3 ਰੁਪਏ ਵਿਚ ਸੁਸਾਇਟੀ, 5 ਰੁਪਏ ’ਚ ਗੈਰੇਜ਼
ਨਗਰ ਨਿਗਮ ਵਲੋਂ ਲੀਜ਼ ’ਤੇ ਦਿੱਤੀਅਾਂ ਪ੍ਰਾਪਰਟੀਆਂ ਦੇ ਕਿਰਾਏ ਹੈਰਾਨੀ ਵਾਲੇ ਹਨ। ਕਈ ਸਕੂਲਾਂ ਤੋਂ ਸਾਲਾਨਾ ਕਿਰਾਇਆ ਇਕ ਰੁਪਏ, ਸੁਸਾਇਟੀ ਤੋਂ 3 ਰੁਪਏ, ਕਾਰ ਗੈਰੇਜ਼ ਤੋਂ 5 ਰੁਪਏ, ਕਰਿਆਨਾ ਦੁਕਾਨ ਤੋਂ ਸਾਲਾਨਾ ਕਿਰਾਇਆ 110 ਰੁਪਏ ਸਮੇਤ 428 ਰੁਪਏ ’ਤੇ ਪੈਟਰੋਲ ਪੰਪ ਚਲਾਏ ਜਾ ਰਹੇ ਹਨ। ਜ਼ਿਆਦਾਤਰ ਪ੍ਰਾਪਟੀਆਂ ਦੇ ਸਾਲਾਨਾ ਕਿਰਾਏ 500 ਤੋਂ 700 ਰੁਪਏ ਵਿਚ ਹਨ। ਦੇਖਣਯੋਗ ਇਹ ਵੀ ਹੈ ਕਿ ਕਈ ਪ੍ਰਾਪਟੀਆਂ ਤੋਂ ਕੋੋਈ ਵੀ ਕਿਰਾਇਆ ਨਹੀਂ ਲਿਆ ਜਾ ਰਿਹਾ ਹੈ। ਵੱਧਦੀ ਮਹਿੰਗਾਈ ਵਿਚ ਇਹ ਕਿਰਾਏ ਇਕ ਸੁਪਨਾ ਹੀ ਨਜ਼ਰ ਆ ਰਹੇ ਹਨ।
62 ਪ੍ਰਾਪਰਟੀਅਾਂ ਦਾ ਹੀ ਰਿਕਾਰਡ ਹੈ-ਅਸਟੇਟ ਅਧਿਕਾਰੀ
ਨਗਰ ਨਿਗਮ ਲੈਂਡ ਵਿਭਾਗ ਦੇ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਹਫਤੇ ਪਹਿਲਾਂ ਹੀ ਚਾਰਜ ਲਿਆ ਹੈ। ਆਰ. ਟੀ. ਆਈ. ਦੀ ਮੰਗੀ ਰਿਪੋਰਟ ਤਹਿਤ ਦਫਤਰ ਵਿਚ 174 ਲੀਜ਼ ਪ੍ਰਾਪਟੀਆ ਦੀ ਸੂਚੀ ਹੈ, ਜਿਨ੍ਹਾਂ ਵਿਚੋ 62 ਲੀਜ਼ ਦੀਅਾਂ ਪ੍ਰਾਪਰਟੀਅਾਂ ਦਾ ਰਿਕਾਰਡ ਮੌਜੂਦ ਹੈ। ਬਾਕੀ ਰਹਿੰਦੇ ਰਿਕਾਰਡ ਬਾਰੇ ਉੱਚ ਅਧਿਕਾਰੀਆਂ ਨਾਲ ਲੇਖਾ ਪਡ਼੍ਹੀ ਕੀਤੀ ਜਾ ਰਹੀ ਹੈ।
ਰਜਿਸਟਰਡ ਹੁੰਦੀਅਾਂ ਹਨ ਪ੍ਰਾਪਰਟੀਅਾਂ
ਕਿਸੇ ਵੀ ਵਿਭਾਗ ਵਲੋਂ ਕਿਸੇ ਨੂੰ ਵੀ ਪ੍ਰਾਪਰਟੀ ਲੀਜ਼ ’ਤੇ ਦਿੱਤੀ ਜਾਂਦੀ ਹੈ ਤਾਂ ਪ੍ਰਾਪਰਟੀਆਂ ਨੂੰ ਬਕਾਇਦਾ ਸਬ ਰਜਿਸਟਰਾਰ ਦੇ ਦਫਤਰ ਵਿਖੇ ਲਿਖਿਤ ਰਜਿਸਟਰਡ ਕੀਤੀ ਜਾਂਦੀ ਹੈ। ਇਸ ਸਬੰਧੀ ਅਸਟੇਟ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਕੌਸਲਰ ਨਰੇਸ਼ ਸ਼ਰਮਾ ਨੇ ਕਿਹਾ ਕਿ ਲੀਜ਼ ਡੀਡ ਦੀ ਲਿਖਿਤ ਦੌਰਾਨ ਮੁੱਖ ਤੌਰ ’ਤੇ ਨਿਗਮ ਦੇ ਅਧਿਕਾਰੀ ਜਾ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਦਸਤਖਤ ਵੀ ਕਰਦੇ ਹਨ। 174 ਵਿਚੋ 112 ਪ੍ਰਾਪਰਟੀਅਾਂ ਦਾ ਰਿਕਾਰਡ ਗਾਇਬ ਹੋਣਾ ਚਿੰਤਾ ਦਾ ਵਿਸ਼ਾ ਹੈ। ਜੇਕਰ ਨਿਗਮ ਕੋਲ ਲੀਜ਼ ਡੀਡ ਦਾ ਰਿਕਾਰਡ ਹੀ ਨਹੀਂ ਹੋਵੇਗਾ ਤਾਂ ਉਹ ਕਿਸ ਤਰ੍ਹਾਂ ਸਾਬਿਤ ਕਰਨਗੇ ਕਿ ਪ੍ਰਾਪਟੀ ਨਿਗਮ ਦੀ ਹੈ। ਸਥਾਨਕ ਸਰਕਾਰਾਂ ਮੰਤਰੀ ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਧਿਆਨ ਦਿੰਦਿਆ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ।
ਮੇਅਰ, ਕਮਿਸ਼ਨਰ ਨਹੀਂ ਉਠਾਉਂਦੇ ਫੋਨ
ਨਗਰ ਨਿਗਮ ਦੀਆਂ ਜ਼ਿੰਮੇਵਾਰ ਸੀਟਾਂ ’ਤੇ ਬੈਠੇ ਮੇਅਰ ਅਤੇ ਕਮਿਸ਼ਨਰ ਅਕਸਰ ਹੀ ਫੋਨ ਉਠਾਉਣਾ ਮੁਨਾਸਿਬ ਨਹੀਂ ਸਮਝਦੇ ਹਨ ਅਤੇ ਮੀਡੀਆ ਨਾਲ ਅਜਿਹਾ ਹੁੰਦਾ ਹੈ ਤਾਂ ਆਮ ਪਬਲਿਕ ਦਾ ਤਾ ਰੱਬ ਹੀ ਰਾਖਾ ਹੋਵੇਗਾ। ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਫੋਨ ਕੀਤੇ ਆਊਟ ਆਫ ਕਵਰੇਜ ਏਰੀਅਾ ਦੀ ਅਾਵਾਜ਼ ਸੁਣਨ ਨੂੰ ਮਿਲੀ ਜਦਕਿ ਕਮਿਸ਼ਨਰ ਸੋਨਾਲੀ ਗਿਰੀ ਨੂੰ ਕਈ ਫੋਨ ਕੀਤੇ ਤਾਂ ਨਾ ਹੀ ਉਨ੍ਹਾਂ ਨੇ ਫੋਨ ਉਠਾਇਆ ਅਤੇ ਨਾ ਹੀ ਕੋਈ ਫੋਨ ਦਾ ਸੁਨੇਹਾ ਭੇਜਿਆ ਗਿਆ।
ਸਕਾਰਪੀਓ ’ਚ ਆਏ ਚੋਰਾਂ ਟੱਪੀ ਘਰ ਦੀ ਕੰਧ
NEXT STORY