ਅੰਮ੍ਰਿਤਸਰ (ਜਸ਼ਨ)-ਥਾਣਾ ਸੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਭੱਠੇ ਵਾਲਾ ਬਾਜ਼ਾਰ ਵਿਚ ਸਥਿਤ ਹੋਟਲ ਦੀਪ ਹੋਮ ਸਟੇਅ ਵਿਚ ਦੇਹ ਵਪਾਰ ਦਾ ਗੈਰ-ਕਾਨੂੰਨੀ ਕਾਰੋਬਾਰ ਚੱਲ ਰਿਹਾ ਸੀ। ਇੱਥੇ ਹੋਟਲ ਮਾਲਕ, ਮੈਨੇਜਰ ਅਤੇ ਕੁਝ ਦਲਾਲਾਂ ਦੀ ਮਦਦ ਨਾਲ ਜਿਸਮ ਫਿਰੋਸ਼ੀ ਦਾ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਇੱਥੇ ਦਲਾਲ ਕੁੜੀਆਂ ਨੂੰ ਲਿਆਉਂਦੇ ਸਨ ਅਤੇ ਫਿਰ ਗਾਹਕ ਲੱਭ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਹਾਲਾਤ ਅਜਿਹੇ ਸਨ ਕਿ ਹੋਟਲ ਮਾਲਕ ਅਤੇ ਮੈਨੇਜਰ ਨੇ ਇੱਥੇ ਨਿਯਮਿਤ ਤੌਰ ’ਤੇ ਆਉਣ ਵਾਲੇ ਗਾਹਕਾਂ ਲਈ ਇਕ ਡਾਇਰੀ ਰੱਖੀ ਹੋਈ ਸੀ, ਜਿਸ ’ਤੇ ਉਨ੍ਹਾਂ ਦੇ ਸਾਰੇ ਖਾਤੇ ਲਿਖੇ ਹੋਏ ਸਨ। ਇਹ ਅਜਿਹੇ ਲੋਕ ਸਨ ਜੋ ਆਪਣੀ ਹਵਸ਼ ਪੂਰੀ ਕਰਨ ਲਈ ਨਿਯਮਿਤ ਤੌਰ ’ਤੇ ਆਉਂਦੇ ਸਨ ਅਤੇ ਦਲਾਲਾਂ ਅਤੇ ਹੋਟਲ ਮਾਲਕਾਂ ਨੇ ਮਿਲ ਕੇ ਉਨ੍ਹਾਂ ਨੂੰ ਕੁੜੀਆਂ ਅਤੇ ਕਮਰੇ ਵੀ ਪ੍ਰਦਾਨ ਕਰਵਾਉਂਦੇ ਸਨ।
ਇਸ ਗੈਰ-ਕਾਨੂੰਨੀ ਧੰਦੇ ਦੀ ਸੂਚਨਾ ਮਿਲਣ ’ਤੇ ਥਾਣਾ ਸੀ ਡਵੀਜ਼ਨ ਦੀ ਪੁਲਸ ਦੇ ਐੱਸ. ਐੱਚ. ਓ. ਨੀਰਜ ਹਰਕਤ ਵਿਚ ਆਉਂਦੇ ਹਨ ਅਤੇ ਤੁਰੰਤ ਪੁਲਸ ਟੀਮ ਨਾਲ ਹੋਟਲ ’ਤੇ ਛਾਪੇਮਾਰੀ ਕਰਦੇ ਹਨ। ਇਸ ਛਾਪੇਮਾਰੀ ਦੌਰਾਨ, ਹੋਟਲ ਵਿੱਚੋਂ ਦੇਹ ਵਪਾਰ ਧੰਦੇ ਵਿਚ ਸ਼ਾਮਲ 7 ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤਾਂ ਸਮੇਤ 5 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਹੋਟਲ ਮਾਲਕ ਜਤਿੰਦਰ ਸਿੰਘ ਵਾਸੀ ਬਾਬਾ ਭੂਰੀ ਵਾਲਾ ਚੌਕ, ਮੈਨੇਜਰ ਜਸਬੀਰ ਸਿੰਘ ਵਾਸੀ ਪਿੰਡ ਗੁਰੂਵਾਲੀ ਤਰਨਤਾਰਨ ਰੋਡ ਤੋਂ ਇਲਾਵਾ ਨਿਰਮਲ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ, ਮਨਦੀਪ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਅਤੇ ਬਾਦਲ ਸਿੰਘ ਵਾਸੀ ਪਿੰਡ ਗੁਰੂਵਾਲੀ ਤਰਨਤਾਰਨ ਰੋਡ ਅੰਮ੍ਰਿਤਸਰ ਆਦਿ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਪੁਲਸ ਨੇ ਹੋਟਲ ਦੇ ਕਮਰੇ ਵਿੱਚੋਂ ਇਤਰਾਜ਼ਯੋਗ ਚੀਜ਼ਾਂ ਅਤੇ ਦੇਹ ਵਪਾਰ ਧੰਦੇ ਤੋਂ ਕਮਾਏ 25,000 ਰੁਪਏ ਦੀ ਨਕਦੀ ਬਰਾਮਦ ਕੀਤੀ। ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਛਾਪੇਮਾਰੀ ਦੌਰਾਨ 6 ਅਜਿਹੀਆਂ ਡਾਇਰੀਆਂ ਮਿਲੀਆਂ ਹਨ ਜਿਨ੍ਹਾਂ ਵਿਚ ਗਾਹਕਾਂ ਅਤੇ ਨਿਯਮਿਤ ਤੌਰ ’ਤੇ ਆਉਣ ਵਾਲੀਆਂ ਕੁੜੀਆਂ ਦੇ ਪੈਸਿਆਂ ਦਾ ਪੂਰਾ ਵੇਰਵਾ ਲਿਖਿਆ ਹੋਇਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਿਸਾਬ-ਕਿਤਾਬ ਰੱਖਣ ਲਈ ਇਕ ਡਾਇਰੀ ਕਾਫ਼ੀ ਹੈ, ਪਰ ਇੱਥੇ ਕੁੱਲ 6 ਡਾਇਰੀਆਂ ਮਿਲੀਆਂ ਹਨ, ਜਿਨ੍ਹਾਂ ਤੋਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਿੰਨੀਆਂ ਕੁੜੀਆਂ ਅਤੇ ਮਰਦ ਹੋਣਗੇ?
ਹੁਣ ਇਹ ਦੇਖਣਾ ਬਾਕੀ ਹੈ ਕਿ ਪੁਲਸ ਇਨ੍ਹਾਂ ਡਾਇਰੀਆਂ ਵਿੱਚ ਸ਼ਹਿਰ ਦੇ ਕਿਹੜੇ ਨਾਵਾਂ ਦਾ ਖੁਲਾਸਾ ਕਰਦੀ ਹੈ? ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਿਰਫ਼ 5 ਵਿਅਕਤੀਆਂ ਅਤੇ 7 ਕੁੜੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ, ਪਰ ਉਕਤ ਹੋਟਲ ਤੋਂ ਬਰਾਮਦ ਹੋਈਆਂ ਡਾਇਰੀਆਂ ਦੀ ਗਿਣਤੀ ਖੁਦ ਦੱਸਦੀ ਹੈ ਕਿ ਜੇਕਰ ਪੁਲਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਦੀ ਹੈ, ਤਾਂ ਇਸ ਵਿੱਚ ਹੋਰ ਵੀ ਕਈ ਨਾਮ ਸਾਹਮਣੇ ਆਉਣਗੇ। ਇਸ ਦੇ ਨਾਲ ਹੀ, ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪੁਲਸ ਨੇ ਇਲਾਕੇ ਦੇ ਸਿਰਫ਼ ਇੱਕ ਹੋਟਲ ਦੀ ਜਾਂਚ ਕੀਤੀ ਹੈ ਅਤੇ ਇੰਨੀਆਂ ਕੁੜੀਆਂ ਅਤੇ ਲੜਕੇ ਮੁਲਜ਼ਮ ਵਜੋਂ ਸਾਹਮਣੇ ਆਏ ਹਨ। ਜੇਕਰ ਪੁਲਸ ਇਲਾਕੇ ਦੇ ਹੋਟਲਾਂ ਦੀ ਜਾਂਚ ਦਾ ਦਾਇਰਾ ਵਧਾਉਂਦੀ ਹੈ, ਤਾਂ ਫਿਰ ਬਹੁਤ ਕੁਝ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ
‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ
ਜਗ ਬਾਣੀ ਨੇ ਕੁਝ ਦਿਨ ਪਹਿਲਾਂ ਪ੍ਰਕਾਸ਼ਿਤ ਕੀਤੀ ਖਬਰ ਵਿਚ ਖੁਲਾਸਾ ਕੀਤਾ ਸੀ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਕਈ ਹੋਟਲ ਹਨ, ਜਿੱਥੇ ਦੇਹ ਵਪਾਰ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਥਾਣਾ ਏ ਡਵੀਜ਼ਨ, ਬੀ ਡਵੀਜ਼ਨ, ਸੀ ਡਵੀਜ਼ਨ, ਡੀ ਡਵੀਜ਼ਨ ਅਤੇ ਈ ਡਵੀਜ਼ਨ ਤੋਂ ਇਲਾਵਾ, ਨੇੜਲੇ ਇਲਾਕਿਆਂ ਵਿਚ ਬਹੁਤ ਸਾਰੇ ਅਜਿਹੇ ਹੋਟਲ ਹਨ ਜੋ ਕਿ ਅੰਦਰਖਾਤੇ ਕੁੜੀਆਂ ਪਰੋਸਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਹੋਟਲ ਹਨ ਜੋ ਗਾਹਕਾਂ ਨੂੰ ਘੰਟੇ ਦੇ ਕਿਰਾਏ ’ਤੇ ਕਮਰੇ ਦਿੰਦੇ ਹਨ।
ਅਜਿਹੇ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਛਾਣ ਪੱਤਰ ਨਹੀਂ ਲਿਆ ਜਾਂਦਾ। ਜੇਕਰ ਪੁਲਸ ਇਲਾਕਿਆਂ ਦੇ ਹਿਸਾਬ ਨਾਲ ਹੋਟਲਾਂ ’ਤੇ ਛਾਪੇਮਾਰੀ ਕਰਦੀ ਹੈ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਦੇ ਨਾਲ ਹੀ, ਸੂਤਰਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਜਿਹੇ ਹੋਟਲ ਮਾਲਕਾਂ ਦੀ ਪੁਲਸ ਨਾਲ ਬਹੁਤ ਚੰਗੀ ਮਿਲੀਭੁਗਤ (ਸੈਟਿੰਗ) ਹੁੰਦੀ ਹੈ, ਅਤੇ ਇਸ ਲਈ ਉਹ ਇਸ ਕਾਰੋਬਾਰ ਨੂੰ ਨਿਡਰਤਾ ਨਾਲ ਚਲਾ ਰਹੇ ਹਨ। ਹੁਣ ਇਹ ਦੇਖਣਾ ਬਾਕੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ, ਉਕਤ ਮਾਮਲੇ ਵਿੱਚ ਮਿਲੀਆਂ ਡਾਇਰੀਆਂ ਦੇ ਆਧਾਰ ’ਤੇ, ਪੁਲਸ ਕਿਹੜੇ ਨਾਵਾਂ ਦਾ ਖੁਲਾਸਾ ਕਰੇਗੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਕਰੇਗੀ।
ਇਹ ਵੀ ਪੜ੍ਹੋ- ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਹੋਵੇਗਾ ਮੇਅਰ ਦੇ ਨਾਂ ਦਾ ਐਲਾਨ
NEXT STORY