ਲੁਧਿਆਣਾ (ਤਰੁਣ)- ਮਹਾਨਗਰ ’ਚ ਕੁਝ ਸਪਾ ਸੈਂਟਰਾਂ ’ਚ ਜਿਸਮਫਿਰੋਸ਼ੀ ਦਾ ਧੰਦਾ ਜਿਉਂ ਦਾ ਤਿਉਂ ਚੱਲ ਰਿਹਾ ਹੈ। ਆਖਿਰ ਕਿਸ ਦੀ ਸ਼ਹਿ ’ਤੇ ਪੁਲਸ ਵੀ ਇਨ੍ਹਾਂ ’ਤੇ ਨਕੇਲ ਕੱਸਣ ਤੋਂ ਡਰ ਰਹੀ ਹੈ। ‘ਜਗ ਬਾਣੀ’ ਦੀ ਟੀਮ ਨੇ ਥਾਣਾ ਮਾਡਲ ਟਾਊਨ, ਥਾਣਾ ਦੁੱਗਰੀ ਅਤੇ ਥਾਣਾ ਡਵੀਜ਼ਨ ਨੰ. 5 ਦੇ ਅਧੀਨ ਆਉਂਦੇ ਖੇਤਰਾਂ ਦਾ ਦੌਰਾ ਕੀਤਾ। ਸਪਾ ਸੈਂਟਰ ਰੋਜ਼ਾਨਾ ਦੀ ਤਰ੍ਹਾਂ ਚਲਦੇ ਦਿਖਾਈ ਦਿੱਤੇ। ਬੱਸ ਫਰਕ ਇੰਨਾ ਹੀ ਦਿਖਾਈ ਦਿੱਤਾ ਕਿ ਸਪਾ ਸੈਂਟਰ ਸਵੇਰ ਤੋਂ ਚੱਲਣ ਦੀ ਬਜਾਏ ਸ਼ਾਮ ਨੂੰ ਚੱਲ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ
ਜਾਣਕਾਰੀ ਅਨੁਸਾਰ ‘ਜਗ ਬਾਣੀ’ ਸਪਾ ਸੈਂਟਰਾਂ ਦੀ ਆੜ ’ਚ ਪ੍ਰਮੁੱਖਤਾ ਨਾਲ ਮਹਾਨਗਰ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ’ਚ ਹੈ ਜਾਂ ਫਿਰ ਸੰਚਾਲਕਾਂ ’ਤੇ ਉੱਚ ਅਧਿਕਾਰੀਆਂ ਦਾ ਹੱਥ ਹੈ। ਜਦੋਂ ਇਸ ਸਬੰਧ ’ਚ ਏ. ਸੀ. ਪੀ. ਸਿਵਲ ਲਾਈਨ ਜਤਿਨ ਬਾਂਸਲ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਸਪਾ ਸੈਂਟਰ ’ਚ ਚੱਲ ਰਹੇ ਜਿਸਮਫਿਰੋਸ਼ੀ ਦੇ ਧੰਦੇ ਤੋਂ ਅਗਿਆਨਤਾ ਜ਼ਾਹਿਰ ਕੀਤੀ ਫਿਰ ਉਨ੍ਹਾਂ ਕਿਹਾ ਕਿ ਉਹ ਦੱਸਣ ਕਿ ਕਿਥੇ ਜਿਸਮਫਿਰੋਸ਼ੀ ਦਾ ਧੰਦਾ ਚਲਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਲੋਕਾਂ ਲਈ ਅਲਟੀਮੇਟਮ! 5 ਦਿਨ ਦੇ ਅੰਦਰ-ਅੰਦਰ ਹਰ ਕਿਸੇ ਨੂੰ ਕਰਨਾ ਪਵੇਗਾ ਇਹ ਕੰਮ
ਇਸ ’ਤੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨੇ ਕਿਹਾ ਕਿ ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ’ਚ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਇਕ ਇਲਾਕੇ ਦਾ ਨਾਂ ਦੱਸਣ ਨੂੰ ਕਿਹਾ, ਜਿਸ ਤੋਂ ਬਾਅਦ ਮਹਾਨਗਰ ’ਚ ਜ਼ਿਆਦਾਤਰ ਜਿਸ ਜਗ੍ਹਾ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ, ਉਨ੍ਹਾਂ ਨੂੰ ਇਲਾਕਿਆਂ ਬਾਰੇ ਜਾਣੂ ਕਰਵਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਕਤਸਰ ਜੇਲ੍ਹ ’ਚ ਕੈਦੀਆਂ ਦੀ ਗੁੰਡਾਗਰਦੀ, ਜੇਲ੍ਹ ਵਾਰਡਨ ’ਤੇ ਜਾਨਲੇਵਾ ਹਮਲਾ
NEXT STORY