ਫਾਜ਼ਿਲਕਾ(ਲੀਲਾਧਰ, ਨਾਗਪਾਲ)—ਜ਼ਿਲਾ ਫਾਜ਼ਿਲਕਾ ਦੇ ਤਹਿਸੀਲ ਕੰਪਲੈਕਸ 'ਚ ਵਕੀਲਾਂ, ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ, ਟਾਈਪਿਸਟਾਂ, ਫੋਟੋ ਸਟੇਟ ਦਾ ਕੰਮ ਕਰਨ ਵਾਲਿਆਂ ਅਤੇ ਕਚਹਿਰੀ ਦੇ ਸਾਰੇ ਕਰਮਚਾਰੀਆਂ ਵੱਲੋਂ ਬੀਤੇ ਦਿਨੀਂ ਐਡਵੋਕੇਟ ਕਪਿਲ ਚੁੱਘ 'ਤੇ ਹੋਏ ਨਾਜਾਇਜ਼ ਪਰਚੇ ਸਬੰਧੀ ਅੱਜ ਪੂਰਨ ਤੌਰ 'ਤੇ ਕੰਮ ਬੰਦ ਕਰ ਕੇ ਹੜਤਾਲ ਕੀਤੀ ਗਈ । ਇਸ ਮੌਕੇ ਵਸੀਕਾ ਨਵੀਸ ਇੰਦਰ ਸਿੰਘ ਸੈਣੀ, ਸੁਨੀਲ ਕੁਮਾਰ, ਰਾਮ ਸ਼ਰਨ ਦਾਸ, ਸੰਜੀਵ ਖੁਰਾਣਾ, ਹਰਜਿੰਦਰ ਚਾਵਲਾ, ਅਨਿਲ ਕੁਮਾਰ, ਵਿਨੋਦ ਕੁਮਾਰ, ਨਰੇਸ਼ ਵਧਵਾ, ਪਰਵੇਸ਼ ਕੁਮਾਰ ਜਸੂਜਾ, ਰਾਜ ਕ੍ਰਿਸ਼ਨ ਭੁਸਰੀ, ਤਰਸੇਮ ਸਿੰਘ ਅਸ਼ਟਾਮ ਫਰੋਸ਼, ਨਿਰੰਜਨ ਸਿੰਘ ਮਿਨਹਾਸ ਨੋਟਰੀ, ਵਿਜੈ ਖੁਰਾਣਾ, ਅਮੀਰ ਚੰਦ ਧਾਮੂ, ਅਜੈ ਕੁਮਾਰ, ਅਸ਼ੋਕ ਕੁਮਾਰ ਪਾਹਵਾ, ਰਣਜੀਤ ਸਿੰਘ ਚਾਵਲਾ, ਲਵਲੀ ਸ਼ਰਮਾ, ਲੱਕੀ ਸ਼ਰਮਾ, ਸੋਨੂੰ ਕੁਮਾਰ, ਆਤਮਾ ਰਾਮ, ਸੋਨੂੰ ਝੀਂਜਾ, ਐਡਵੋਕੇਟ ਸੁਰਿੰਦਰ ਪਾਲ ਕੰਬੋਜ ਅਤੇ ਸਮੂਹ ਵਸੀਕਾ ਨਵੀਸ, ਫੋਟੋ ਸਟੇਟ, ਟਾਈਪਿਸਟ, ਅਸ਼ਟਾਮ ਫਰੋਸ਼ ਅਤੇ ਕਚਹਿਰੀ ਦੇ ਹੋਰ ਸਟਾਫ਼ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਇਹ ਹੜਤਾਲ ਐਡਵੋਕੇਟ ਕਪਿਲ ਚੁੱਘ 'ਤੇ ਹੋਏ ਨਾਜਾਇਜ਼ ਪਰਚੇ ਦੇ ਵਿਰੋਧ 'ਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਕਪਿਲ ਚੁੱਘ ਖਿਲਾਫ਼ ਨਾਜਾਇਜ਼ ਪਰਚਾ ਕਰ ਕੇ ਸਰਾਸਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਐਡਵੋਕੇਟ ਕਪਿਲ ਚੁੱਘ ਖਿਲਾਫ਼ ਕੀਤਾ ਗਿਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇ।
ਹੈਰੋਇਨ ਸਮੇਤ ਦੋਸ਼ੀ ਗ੍ਰਿਫ਼ਤਾਰ
NEXT STORY