ਸੰਗਤ ਮੰਡੀ(ਮਨਜੀਤ)- ਬਠਿੰਡਾ ਦਿਹਾਤੀ ਦੇ ਕਾਂਗਰਸੀਆਂ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਰੋਸ 'ਚ ਅੱਧੀ ਦਰਜਨ ਪਿੰਡਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜਿਥੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਥੇ ਤਲਵੰਡੀ ਸਾਬੋ ਦੇ ਹਲਕਾ ਸੇਵਕ ਖੁਸ਼ਬਾਜ ਜਟਾਣਾ ਵਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਗੁਰਥੜ੍ਹੀ ਦੇ ਬੱਸ ਅੱਡੇ ਉਪਰ ਸ਼ਾਂਤਮਈ ਧਰਨਾ ਲਗਾ ਕੇ ਰੋਸ ਜ਼ਾਹਰ ਕੀਤਾ ਗਿਆ। ਧਰਨਾਕਾਰੀਆਂ ਵਲੋਂ ਆਪਣੇ ਹੱਥਾਂ 'ਚ ਤੇਲ ਵਾਧੇ ਦੇ ਵਿਰੋਧ 'ਚ ਲਿਖੀਆਂ ਹੋਈਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਂਗਰਸੀਆਂ ਵਲੋਂ ਪਿੰਡ ਲੂਲਬਾਈ, ਬਾਹਦਰਗੜ੍ਹ ਜੰਡੀਆਂ, ਰਾਏ ਕੇ ਕਲਾਂ, ਕਾਲਝਰਾਣੀ, ਗੁਰਥੜ੍ਹੀ ਅਤੇ ਨਰੂਆਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਗਈ।
ਪਿੰਡ ਗੁਰਥੜ੍ਹੀ ਵਿਖੇ ਕਾਂਗਰਸੀਆਂ ਦੇ ਇਕੱਠ ਨੂੰ ਤਲਵੰਡੀ ਸਾਬੋ ਦੇ ਹਲਕਾ ਸੇਵਕ ਖੁਸ਼ਬਾਜ ਜਟਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ਼ ਤੇਲ ਦੀਆਂ ਕੀਮਤਾਂ 'ਚ ਹੁੰਦੇ ਵਾਧੇ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਬਣਾਈ ਸਰਕਾਰ ਨੂੰ ਚਾਰ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਦੇਸ਼ ਦਾ ਧਨ ਬਾਹਰਲੇ ਦੇਸ਼ਾਂ 'ਚ ਭੇਜ ਕੇ ਦੇਸ਼ ਨੂੰ ਖੋਖਲਾ ਕਰਨ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਕਾਂਗਰਸੀਆਂ ਵਲੋਂ ਮੰਗ ਕੀਤੀ ਗਈ ਕਿ ਤੇਲ ਦੀਆਂ ਕੀਮਤਾਂ ਦਾ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਤਲਵੰਡੀ ਸਾਬੋ ਦੇ ਹਲਕਾ ਸੇਵਕ ਖੁਸ਼ਬਾਜ ਜਟਾਣਾ, ਸੰਦੀਪ ਭੁੱਲਰ, ਰਣਜੀਤ ਸਿੰਘ ਨਿੱਜੀ ਸਹਾਇਕ, ਦਰਸ਼ਨ ਸਿੰਘ ਮਾਨਵਾਲਾ, ਬਲਵਿੰਦਰ ਚੌਧਰੀ ਗੁਰਥੜ੍ਹੀ, ਨੰਬਰਦਾਰ ਰੋਸ਼ਨ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਤੇਜ ਸਿੰਘ ਮਾਨਵਾਲਾ, ਅੰਗਰੇਜ਼ ਸਿੰਘ ਪੱਕਾ ਕਲਾਂ, ਜਗਤਾਰ ਸਿੰਘ ਭੁੱਖਿਆਵਾਲੀ, ਬਲਜਿੰਦਰ ਪੱਕਾ ਕਲਾਂ, ਮੱਸਾ ਸਿੰਘ ਪੱਕਾ ਕਲਾਂ, ਭਗਵਾਨ ਸਿੰਘ ਢਿੱਲੋਂ ਨਰੂਆਣਾ, ਸਾਬਕਾ ਸਰਪੰਚ ਅਜੈਬ ਸਿੰਘ ਨਰੂਆਣਾ, ਸਾਬਕਾ ਪੰਚ ਹਰਬੰਸ ਸਿੰਘ ਸਰਾਂ ਨਰੂਆਣਾ, ਗੁਰਲਾਲ ਸਿੰਘ ਨਰੂਆਣਾ ਅਤੇ ਜਗਸੀਰ ਸਿੰਘ ਮੌਜੂਦ ਸਨ।
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜੀਟਲ ਦਾਨ ਕੇਂਦਰ ਦੀ ਹੋਈ ਸਥਾਪਨਾ
NEXT STORY