ਮਹਿਤਪੁਰ, (ਸੂਦ)- ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਮੁਲਾਜ਼ਮ, ਜੋ ਪਿਛਲੇ 4 ਸਾਲਾਂ ਤੋਂ ਸਫਾਈ ਕਰਦੇ ਆ ਰਹੇ ਹਨ, ਨੂੰ ਪੁਰਾਣੇ ਠੇਕੇਦਾਰ ਵੱਲੋਂ 5000 ਰੁਪਏ ਤਨਖਾਹ ਦਿੱਤੀ ਜਾਂਦੀ ਸੀ ਪਰ ਨਵੇਂ ਠੇਕੇਦਾਰ ਵੱਲੋਂ ਮੁਲਾਜ਼ਮਾਂ ਨੂੰ 2000 ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਜਦੋਂ ਮਜ਼ਦੂਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਠੇਕੇਦਾਰ ਦੇ ਹਮਾਇਤੀਆਂ ਵੱਲੋਂ ਸਫਾਈ ਮੁਲਾਜ਼ਮਾਂ ਦੀਆਂ ਔਰਤਾਂ ਨਾਲ ਬਦਸਲੂਕੀ ਕੀਤੀ ਗਈ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੇ ਬੱਸ ਸਟੈਂਡ ਮਹਿਤਪੁਰ 'ਚ ਧਰਨਾ ਦੇ ਦਿੱਤਾ ਅਤੇ ਕਰੀਬ 4 ਘੰਟੇ ਤੱਕ ਜਾਮ ਲਾਈ ਰੱਖਿਆ, ਜਿਸ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਨੇ ਮੌਕੇ 'ਤੇ ਪਹੁੰਚ ਕੇ ਮੁਲਾਜ਼ਮਾਂ ਭਰੋਸਾ ਦਿਵਾਇਆ ਕਿ ਵਧੀਕੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਾਲੀ ਗੱਲ ਵੀ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇਗੀ। ਆਗੂਆਂ ਨੇ ਕਿਹਾ ਕਿ ਸਫਾਈ ਮੁਲਾਜ਼ਮਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਸੀ. ਪੀ. ਆਈ. ਚਰਨਜੀਤ ਥੰਮੂਵਾਲ, ਸਕੱਤਰ ਸੁਨੀਲ ਕੁਮਾਰ, ਸਤਪਾਲ ਸਹੋਤਾ, ਸੁਰਿੰਦਰ ਸੰਧੂ, ਚੰਦਨ ਗਰੇਵਾਲ, ਡਾ. ਅਮਰਜੀਤ ਸਿੰਘ ਥਿੰਦ ਆਮ ਆਦਮੀ ਪਾਰਟੀ, ਸੁਖਰਾਮ ਚੌਹਾਨ, ਸਾਬੀ ਧਾਰੀਵਾਲ, ਅਸ਼ਵਨੀ ਕੁਮਾਰ, ਟੇਕ ਚੰਦ, ਮੇਜਰ ਸਿੰਘ ਖੁਰਲਾਪੁਰ ਸਫਾਈ ਮਜ਼ਦੂਰ, ਸੁਭਾਸ਼, ਸੁਨੀਲ ਕੁਮਾਰ, ਰਾਮਚਰਨ, ਰਕੇਸ਼ ਕੁਮਾਰ, ਕਮਲ ਕਿਸ਼ੋਰ ਆਦਿ ਮੌਜੂਦ ਸਨ।
ਸੱਤਾ 'ਚ ਆ ਕੇ ਜੋ ਵਾਅਦੇ ਪੂਰੇ ਨਾ ਕਰੇ ਉਹ ਸਰਕਾਰ ਡਿਸਮਿਸ ਕੀਤੀ ਜਾਵੇ : ਬਾਦਲ
NEXT STORY