ਤਰਨਤਾਰਨ /ਸਰਹਾਲੀ, (ਜ. ਬ.)- ਤਰਨਤਾਰਨ ਨਜ਼ਦੀਕ ਇਤਿਹਾਸਕ ਨਗਰੀ ਸਰਹਾਲੀ ਸਾਹਿਬ ਵਿਖੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗਦਿਆਂ ਸਰਹਾਲੀ ਦੇ ਸਿਹਤ ਕੇਂਦਰ ਦੇ ਨਾਲ ਹੀ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਇਹ ਸ਼ਰਾਬ ਦਾ ਠੇਕਾ ਨੈਸ਼ਨਲ ਹਾਈਵੇ 54 'ਤੇ ਸਰਹਾਲੀ ਬੱਸ ਅੱਡੇ ਵਿਖੇ ਖੋਲ੍ਹਿਆ ਗਿਆ ਹੈ ਤੇ ਨਜ਼ਦੀਕ ਲੜਕੀਆਂ ਦਾ ਕਾਲਜ ਅਤੇ ਸਾਹਮਣੇ ਥਾਣਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਨਗਰ ਵਾਸੀਆਂ ਨੇ ਅੱਜ ਇਕੱਠੇ ਹੋ ਕੇ ਠੇਕੇ ਅੱਗੇ ਧਰਨਾ ਦਿੱਤਾ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਥੋਂ ਠੇਕਾ ਨਾ ਹਟਾਇਆ ਗਿਆ ਤਾਂ ਅਸੀਂ ਹਾਈਵੇ ਜਾਮ ਕਰਾਂਗੇ, ਡਿਪਟੀ ਕਮਿਸ਼ਨਰ ਦਫਤਰ ਘੇਰਾਂਗੇ ਤੇ ਇਸ 'ਚ ਹੋਣ ਵਾਲੇ ਨੁਕਸਾਨ ਦੇ ਜ਼ਿੰਮੇਵਾਰ ਸ਼ਰਾਬ ਠੇਕੇਦਾਰ ਤੇ ਪ੍ਰਸ਼ਾਸਨ ਹੋਵੇਗਾ। ਇਸ 'ਤੇ ਕਾਬੂ ਪਾਉਣ ਲਈ ਸਰਹਾਲੀ ਥਾਣਾ ਮੁਖੀ ਕੰਵਲਪ੍ਰੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸਮਝਾਇਆ ਤੇ ਲਿਖਤੀ ਸ਼ਿਕਾਇਤ ਤੋਂ ਬਾਅਦ ਹੀ ਠੇਕਾ ਚੁੱਕੇ ਜਾਣ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਹਾਲੀ ਨਗਰ ਵਾਸੀਆਂ ਪ੍ਰਮਾਤਮਾ ਸਿੰਘ, ਅਮਰਜੀਤ ਸਿੰਘ ਤੇ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਨਗਰੀ ਇਕ ਪਵਿੱਤਰ ਧਰਤੀ ਹੈ। ਇਸ ਨਗਰੀ 'ਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਵੱਲੋਂ ਇਕ ਲਾਇਸੈਂਸ 'ਤੇ 5 ਬ੍ਰਾਂਚਾਂ ਚਲਾਈਆਂ ਜਾ ਰਹੀਆਂ ਹਨ, ਜੋ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਨਜ਼ਦੀਕ ਸ਼ਰਾਬ ਦਾ ਠੇਕਾ ਹੋਣ ਕਰ ਕੇ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਬੱਸ ਅੱਡੇ 'ਤੇ ਆਉਣ-ਜਾਣ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਸ਼ਰਾਬੀਆਂ ਦੀਆਂ ਟਿਚਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਮੌਕੇ ਪ੍ਰਮਾਤਮਾ ਸਿੰਘ, ਭਗਵੰਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ, ਅਜੇਪਾਲ ਸਿੰਘ, ਇੰਦਰਜੀਤ ਸਿੰਘ, ਅਰਜਨ ਸਿੰਘ, ਗੁਰਮੀਤ ਮੈਡੀਕਲ ਸਟੋਰ, ਰਛਪਾਲ ਸਿੰਘ, ਸੋਢੀ ਮੈਡੀਕਲ ਸਟੋਰ, ਰਜਿੰਦਰ ਕੁਮਾਰ, ਗੁਰਲਾਲ ਮਾਸਟਰ ਮਨੀ, ਬਿੱਲਾ, ਰਜਿੰਦਰ ਪਾਲ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਬੰਟੀ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਦੇ 3000 ਇੱਟ-ਭੱਠਿਆਂ 'ਚ 'ਫਲਾਈ ਐਸ਼' ਵਰਤੋਂ ਦਾ ਟਰਾਇਲ ਸ਼ੁਰੂ
NEXT STORY