ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਵਾਲੀ ਇਕ ਕਾਲਜ ਮੋਗਾ ਦੀ ਪ੍ਰਿੰਸੀਪਲ ਦੀ ਗੱਡੀ ਦਾ ਇਕ ਘੰਟਾ ਘਿਰਾਓ ਕਰ ਕੇ ਕਾਲਜ ਦੇ ਅੰਦਰ ਰੱਖਦਿਆਂ ਉਸ ਦੇ ਅਸਤੀਫੇ ਅਤੇ ਦਲਿਤ ਵਿਦਿਆਰਥੀਆਂ ਦੇ ਬਿਨਾਂ ਫੀਸ ਤੋਂ ਦਾਖਲੇ ਕਰਨ ਦੀ ਮੰਗ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਕਾਲਜ ਗੇਟ 'ਤੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਹਗੀਰਾਂ, ਸ਼ਹਿਰ ਨਿਵਾਸੀਆਂ ਨੂੰ ਪ੍ਰਿੰਸੀਪਲ ਨੂੰ ਬਰਖਾਸਤ ਕਰਵਾਉਣ ਲਈ 27 ਜੁਲਾਈ ਨੂੰ ਡੀ. ਸੀ. ਦਫਤਰ ਮੋਗਾ ਵਿਖੇ ਧਰਨੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪੀ. ਐੱਸ. ਯੂ. ਦੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਲਿਤ ਵਿਦਿਆਰਥੀ, ਜਿਨ੍ਹਾਂ 'ਚ 90 ਪ੍ਰਤੀਸ਼ਤ ਲੜਕੀਆਂ ਹਨ, ਦੇ ਦਾਖਲੇ ਰੋਕ ਕੇ ਪ੍ਰਿੰਸੀਪਲ ਨੇ ਵੱਡੀ ਭੁੱਲ ਕੀਤੀ ਹੈ। ਪ੍ਰਿੰਸੀਪਲ ਦੀ ਆਕੜ ਭੰਨਣ ਲਈ ਥਾਂ-ਥਾਂ ਇਸ ਦਾ ਘਿਰਾਓ, ਅਰਥੀਆਂ ਸਾੜਨ ਤੋਂ ਬਾਅਦ 27 ਜੁਲਾਈ ਨੂੰ ਡੀ. ਸੀ. ਦਫਤਰ ਮੋਗਾ ਵਿਖੇ ਮੁਜ਼ਾਹਰਾ ਕਰ ਕੇ ਧਰਨਾ ਦਿੱਤਾ ਜਾਵੇਗਾ।
ਅੱਜ ਦੇ ਪ੍ਰਦਰਸ਼ਨ 'ਚ ਸ਼ਾਮਲ ਫਰੰਟ ਲਾਈਨ ਆਰਗੇਨਾਈਜ਼ੇਸ਼ਨ ਦੇ ਸਾਥੀ ਰਜਿੰਦਰ ਰਿਆੜ ਨੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਕ ਪ੍ਰਿੰਸੀਪਲ, ਜੋ ਵਿਦਿਆਰਥੀਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਹੀ ਹੈ, ਜਿਸ ਤੋਂ ਸ਼ਹਿਰ ਨਿਵਾਸੀ ਵੀ ਔਖੇ ਹਨ, ਉਸ ਨੂੰ ਨੱਥ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਪ੍ਰਿੰਸੀਪਲ ਤੇ ਪ੍ਰਸ਼ਾਸਨ ਹੋਵੇਗਾ। ਇਸ ਸਮੇਂ ਪੀ. ਐੱਸ. ਯੂ. ਦੇ ਆਗੂ ਜਗਵੀਰ ਕੌਰ, ਨੌਜਵਾਨ ਭਾਰਤ ਸਭਾ ਦੇ ਆਗੂ ਇੰਦਰਜੀਤ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ 27 ਜੁਲਾਈ ਦੇ ਧਰਨੇ 'ਚ ਪਿੰਡਾਂ, ਸ਼ਹਿਰਾਂ 'ਚ ਨੌਜਵਾਨ ਵਿਦਿਆਰਥੀ ਤੇ ਆਮ ਲੋਕ ਸ਼ਾਮਲ ਹੋਣਗੇ।
ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY