ਮੋਹਾਲੀ (ਨਿਆਮੀਆਂ) : ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਾ ਪੰਜਾਬ ਬੰਦ ਹੈ। ਇਸ ਦੇ ਚੱਲਦਿਆਂ ਜਿੱਥੇ ਥਾਂ-ਥਾਂ ਰਵਿਦਾਸ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਮੋਹਾਲੀ 'ਚ ਵੀ ਪ੍ਰਾਈਵੇਟ ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ।

ਭਾਈਚਾਰੇ ਵਲੋਂ ਮੋਦੀ ਸਰਕਾਰ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਉਨ੍ਹਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਫਿਲਹਾਲ ਪੁਲਸ ਨੂੰ ਹਰ ਥਾਂ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

ਗੁਰਦਾਸਪੁਰ: ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਦੁਕਾਨਦਾਰਾਂ ਨਾਲ ਝੜਪ, ਮਾਹੌਲ ਤਣਾਅਪੂਰਨ (ਤਸਵੀਰਾਂ)
NEXT STORY