ਪਟਿਆਲਾ, (ਜੋਸਨ)- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਜ਼ਿਲਾ ਪਟਿਆਲਾ ਵੱਲੋਂ 16 ਜਨਵਰੀ ਨੂੰ ਡੀ. ਸੀ. ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਮੁਲਾਜ਼ਮ ਆਗੂ ਦਰਸ਼ਨ ਬੇਲੂਮਾਜਰਾ, ਹਰਬੀਰ ਸੁਨਾਮ, ਬਲਵੀਰ ਸਿੰਘ ਮੰਡੋਲੀ ਤੇ ਚਮਕੌਰ ਸਿੰਘ ਧਾਰੋਂਕੀ ਨੇ ਕਿਹਾ ਵੱਖ-ਵੱਖ ਵਿਭਾਗਾਂ ਵਿਚ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ। ਮਾਣਭੱਤੇ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਅਤੇ ਮਿੱਡ-ਡੇ-ਮੀਲ ਦੀਆਂ ਉਜਰਤਾਂ ਵਿਚ ਵਾਧਾ ਨਹੀਂ ਕੀਤਾ। ਲੰਮੇ ਸੰਘਰਸ਼ ਤੋਂ ਬਾਅਦ ਤਨਖਾਹਾਂ ਵਿਚ ਨਿਗੂਣਾ ਜਿਹਾ ਵਾਧਾ ਕੀਤਾ ਸੀ। ਉਹ ਵੀ ਲਾਗੂ ਨਹੀਂ ਕੀਤਾ ਗਿਆ। ਨਾ ਹੀ ਇਨ੍ਹਾਂ ਵਰਕਰਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਕਲਵਾਨੂੰ, ਲਖਵਿੰਦਰ ਸਿੰਘ, ਦਰਸ਼ਨ ਰੌਂਗਲਾ ਤੇ ਜਸਵੀਰ ਖੋਖਰ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਨਵੀਂ ਵਿਚੋਂ ਪੁਰਾਣੀ ਪੈਨਸ਼ਨ 'ਚ ਆਏ ਮੁਲਾਜ਼ਮਾਂ ਦੀ ਬਣਦੀ ਪੇਮੇਂਟ ਵਾਪਸ ਕੀਤੀ ਜਾਵੇ। ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਈਆਂ ਪੋਸਟਾਂ ਤੇ ਨਵੀਂ ਭਰਤੀ ਕੀਤੀ ਜਾਵੇ। ਅੱਜ ਦੀ ਇਕੱਤਰਤਾ ਵਿਚ ਛੱਜੂ ਰਾਮ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਜਿੰਮੀ ਨਾਹਰ ਅਤੇ ਹਰਦੇਵ ਸਿੰਘ ਵੀ ਸ਼ਾਮਲ ਸਨ ।
ਨਸ਼ੇ ਦੀ ਦਲਦਲ 'ਚ ਫਸੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY