ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੀ. ਸੀ. ਐੱਮ. ਐੱਸ. ਮੈਡੀਕਲ ਅਤੇ ਡੈਂਟਲ ਐਸੋਸੀਏਸ਼ਨ ਪੰਜਾਬ, ਪੰਜਾਬ ਸਟੇਟ ਵੈਟਨਰੀ ਅਫਸਰ ਐਸੋਸੀਏਸ਼ਨ, ਪੰਜਾਬ ਰੂਰਲ ਮੈਡੀਕਲ ਅਫਸਰ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਸਰਕਾਰ ਵੱਲੋਂ ਐਲਾਨੇ ਤਨਖਾਹ ਕਮਿਸ਼ਨ ਅਤੇ ਡਾਕਟਰਾਂ ਦੇ ਐੱਨ. ਪੀ. ਏ. ਨੂੰ ਘੱਟ ਕਰਨ ਦੇ ਵਿਰੋਧ ਵਿਚ ਪਹਿਲਾਂ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ। ਇਸ ਉਪਰੰਤ ਬਾਬਾ ਬਕਾਲਾ ਸਾਹਿਬ ਦੀ ਐੱਸ. ਡੀ. ਐੱਮ. ਮੇਜਰ ਡਾ.ਸੁਮਿਤ ਮੁੱਦ ਨੂੰ ਇਕ ਮੰਗ ਪੱਤਰ ਪੇਸ਼ ਕੀਤਾ। ਇਸ ਮੌਕੇ ਸਮੂਹ ਬੁਲਾਰਿਆਂ ਨੇ ਸਾਂਝੇ ਤੌਰ ’ਤੇ ਸਰਕਾਰ ਦੇ ਇਸ ਕਦਮ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੋਵਿਡ ਮਹਾਮਾਰੀ ਦੌਰਾਨ ਕੰਮ ਕਰਨ ਵਾਲੇ ਡਾਕਟਰਾਂ ਜਿਨ੍ਹਾਂ ਨੂੰ ਸਰਕਾਰ ਆਪਣੇ ਯੋਧਾ ਕੋਰੋਨਾ ਐਲਾਨ ਦੀ ਨਹੀ ਥੱਕਦੀ ਪਰ ਹੁਣ ਇੰਨ੍ਹਾਂ ਕੰਮ ਕਰਨ ਵਾਲਿਆਂ ਦੀ ਪਿੱਠ ਵਿਚ ਛੁਰਾ ਮਾਰਨ ਵਾਲਾ ਕਦਮ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ 'ਚ ਮਚਿਆ ਤਹਿਲਕਾ

ਅੱਜ ਸਵੇਰੇ 10 ਤੋਂ 12 ਵਜੇ ਤੱਕ ਕੀਤੀ ਗਈ ਹੜਤਾਲ ਤੋਂ ਬਾਅਦ ਅਗਲੀ ਰਣਨੀਤੀ ਵੀ ਤੈਅ ਕੀਤੀ ਗਈ। ਅੱਜ ਦੇ ਮੁਜਾਹਰੇ `ਚ ਐੱਸ. ਐੱਮ. ਓ. ਡਾ.ਨੀਰਜ ਭਾਟੀਆ, ਮੈਡੀਕਲ ਸਪੈਸ਼ਲਿਸਟ ਡਾ.ਸਾਹਿਬਜੀਤ ਸਿੰਘ, ਡਾ.ਲਖਵਿੰਦਰ ਸਿੰਘ ਬੀ. ਡੀ. ਐੱਸ, ਸਰਜਨ ਅਸ਼ਵਨੀ ਕੋਲ, ਡਾ.ਅੰਜੂ ਪਾਲ, ਡਾ.ਸੰਦੀਪ ਸਿੰਘ, ਡਾ.ਨੀਰਜ ਬਿਸ਼ਟ ਤੋਂ ਇਲਾਵਾ ਸੀਨੀਅਰ ਵੈਟਨਰੀ ਅਫਸਰ ਡਾ.ਰਜਿੰਦਰ ਸਿੰਘ ਅਤੇ ਲਵਜੀਤ ਸਿੰਘ ਫਾਰਮੇਸੀ ਅਫਸਰ ਤੇ ਹੋਰ ਮੈਡੀਕਲ ਅਫਸਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦਾ ਕਾਰਨਾਮਾ : ਲਾਵਾਰਿਸ ਲਾਸ਼ ਦੇ ਸਸਕਾਰ ਤੋਂ ਬਾਅਦ ਦਿੱਤੇ ਮ੍ਰਿਤਕ ਦੀ ਪਛਾਣ ਲਈ ਇਸ਼ਤਿਹਾਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬਿਜਲੀ ਨਾ ਮਿਲਣ ਕਰਕੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ, ਦਿੱਤੀ ਚਿਤਾਵਨੀ
NEXT STORY