ਲੁਧਿਆਣਾ (ਵਿੱਕੀ) : ਹੋਰ ਬੋਰਡ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ 'ਚ ਦਾਖ਼ਲਾ ਲੈਣ ਲਈ ਆ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਸ਼ੇਸ਼ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਹੇਗਾ ਮੁਕੰਮਲ 'ਕਰਫ਼ਿਊ', ਸਿਰਫ ਜ਼ਰੂਰੀ ਦੁਕਾਨਾਂ ਹੀ ਖੁੱਲ੍ਹਣਗੀਆਂ
ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਸੈਸ਼ਨ 2020-21 ਲਈ ਜੋ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਹੋਰ ਰਾਜ ਬੋਰਡ ਤੋਂ 8ਵੀਂ 9ਵੀਂ, 10ਵੀਂ ਅਤੇ 11ਵੀਂ ਸ਼੍ਰੇਣੀ ਪਾਸ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ 'ਚ ਦਾਖ਼ਲਾ ਲੈ ਚੁੱਕੇ ਹਨ ਪਰ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਹੇਠਲੀ ਕਲਾਸ ਪਾਸ ਕਰਨ ਦਾ ਕੋਈ ਦਸਤਾਵੇਜ਼ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਵਿਦਿਆਰਥੀਆਂ ਤੋਂ ਜਨਮ ਸਰਟੀਫਿਕੇਟ ਜਾਂ ਫਿਰ ਆਧਾਰ ਕਾਰਡ ਪ੍ਰਾਪਤ ਕਰਦੇ ਹੋਏ ਉਨ੍ਹਾਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਹੈ ਅਤੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਦੀ ਆਨਲਾਈਨ ਫਾਈਨਲ ਸਬਮਿਸ਼ਨ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 'ਕਾਲੇ ਅੰਦੋਲਨ' ਦੀ ਸ਼ੁਰੂਆਤ, ਹਰ ਪਾਸੇ ਲਹਿਰਾਉਣਗੇ ਕਾਲੇ ਝੰਡੇ
ਹੁਣ ਨਹੀਂ ਹੋਵੇਗੀ ਇੰਪੋਰਟ ਕਰਨ ਦੀ ਚਿੰਤਾ
ਉੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਵੱਲੋਂ ਆਪਣੇ ਸਕੂਲ 'ਚ ਇੰਪੋਰਟ ਕੀਤੇ ਜਾਣ ਦੀ ਸਮੱਸਿਆ ਦਾ ਵੀ ਹੱਲ ਕਰਦੇ ਹੋਏ ਇਸ ਸਬੰਧੀ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਨਿੱਜੀ ਸਕੂਲਾਂ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੱਧਰ 'ਤੇ ਆਨਲਾਈਨ ਇੰਪੋਰਟ ਕਰ ਲਿਆ ਗਿਆ ਹੈ ਪਰ ਉਹ ਵਿਦਿਆਰਥੀਆਂ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈ ਚੁੱਕੇ ਹਨ ਜਾਂ ਦਾਖ਼ਲਾ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ
ਇਸ ਤਰ੍ਹਾਂ ਦੇ ਵਿਦਿਆਰਥੀਆ ਲਈ ਸਰਕਾਰੀ ਸਕੂਲਾਂ ਦੇ ਸਕੂਲ ਪ੍ਰਮੁੱਖ ਸਕੂਲ ਦੇ ਲੈਟਰ ਹੈਡ ਅਤੇ ਦਾਖ਼ਲਾ ਰਜਿਸਟਰ ਦੀ ਕਾਪੀ ਬੋਰਡ ਦੇ ਈਮੇਲ ਪਤੇ 'ਤੇ ਭੇਜਣ ਦੇ ਉਪਰੰਤ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਆਪਣੇ ਸਕੂਲ 'ਚ ਕਰਵਾ ਸਕਦੇ ਹਨ।
ਪੰਜਾਬ 'ਚ ਅੱਜ ਤੋਂ 'ਕਾਲੇ ਅੰਦੋਲਨ' ਦੀ ਸ਼ੁਰੂਆਤ, ਹਰ ਪਾਸੇ ਲਹਿਰਾਉਣਗੇ ਕਾਲੇ ਝੰਡੇ
NEXT STORY