ਹੁਸ਼ਿਆਰਪੁਰ (ਜੈਨ) : ਵਣ ਵਿਭਾਗ ਹੁਸ਼ਿਆਰਪੁਰ ਦੀ ਟੀਮ ਨੇ ਮੁੱਖ ਵਣ ਪਾਲ ਡਾ. ਸੰਜੀਵ ਤਿਵਾੜੀ (ਆਈ. ਐੱਫ. ਐੱਸ.) ਅਤੇ ਡੀ. ਐੱਫ. ਓ. ਧਰਮਵੀਰ ਢੇਰੂ (ਆਈ. ਐੱਫ. ਐੱਸ.) ਦੇ ਨਿਰਦੇਸ਼ਾਂ ’ਤੇ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਬੀਤੀ ਦੇਰ ਰਾਤ ਚੋਰੀ ਦੀ ਖ਼ੈਰ ਦੀ ਲੱਕੜ ਨਾਲ ਭਰੇ ਇਕ ਵਾਹਨ ਨੂੰ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਫ. ਓ. ਨੇ ਦੱਸਿਆ ਕਿ ਦੇਰ ਰਾਤ ਕਰੀਬ 3 ਵਜੇ ਗਸ਼ਤ ਦੌਰਾਨ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੌਹਾਲ ਦੇ ਸਲੇਰਨ ਖੇਤਰ ਵਿਚ ਕੁਝ ਖ਼ੈਰ ਸਮੱਗਲਰ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ 2 ਵਾਹਨ ਜੰਗਲ ’ਚੋਂ ਚੋਰੀ ਦੀ ਖ਼ੈਰ ਦੀ ਲੱਕੜ ਲੈ ਕੇ ਜਾ ਰਹੇ ਸਨ।
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ
ਜਦੋਂ ਵਣ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਸਰਕਾਰੀ ਵਾਹਨ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਕ ਸਕਾਰਪੀਓ ਵਰਗਾ ਵਾਹਨ, ਜਿਸ ਵਿਚ ਕੁਝ ਲੋਕ ਸਵਾਰ ਸਨ, ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਉਥੇ ਹੀ ਇਕ ਬੋਲੈਰੋ ਪਿਕਅੱਪ ਵਾਹਨ ਦੇ ਚਾਲਕ ਨੇ ਜਦੋਂ ਦੇਖਿਆ ਕਿ ਉਹ ਘਿਰ ਚੁੱਕਾ ਹੈ, ਤਾਂ ਉਹ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਇਸ ਵਾਹਨ ਵਿਚ 2 ਵਿਅਕਤੀ ਸਵਾਰ ਸਨ, ਜੋ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ’ਚ ਕਾਮਯਾਬ ਰਹੇ। ਵਣ ਵਿਭਾਗ ਦੀ ਟੀਮ ਨੇ ਉਕਤ ਵਾਹਨ ਨੂੰ ਜ਼ਬਤ ਕਰ ਲਿਆ ਹੈ, ਜਿਸ ਵਿਚ ਵੱਡੀ ਮਾਤਰਾ ਵਿਚ ਚੋਰੀ ਦੀ ਖ਼ੈਰ ਦੀ ਲੱਕੜ ਲੱਦੀ ਹੋਈ ਸੀ।
ਡੀ. ਐੱਫ. ਓ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਕਰੀਬ 10 ਖ਼ੈਰ ਦੇ ਰੁੱਖ ਕੱਟੇ ਜਾਣ ਦਾ ਖ਼ਦਸ਼ਾ ਹੈ। ਜੰਗਲ ਵਿਚ ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੁੱਲ ਕਿੰਨੇ ਰੁੱਖਾਂ ਦੀ ਕਟਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੱਕੜ ਸਮੱਗਲਰਾਂ ਖਿਲਾਫ ਕਾਰਵਾਈ ਲਈ ਪੁਲਸ ਨੂੰ ਲਿਖਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਕ ਸਵਾਲ ਦੇ ਜਵਾਬ ਵਿਚ ਡੀ. ਐੱਫ. ਓ. ਨੇ ਦੱਸਿਆ ਕਿ ਜ਼ਬਤ ਕੀਤੇ ਗਏ ਵਾਹਨ ’ਤੇ ਲੱਗਿਆ ਨੰਬਰ ਵੀ ਫਰਜ਼ੀ ਜਾਪਦਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਦੇ ਦੱਸੇ ਜਾ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਰਿਕਾਰਡ ਤੋੜ ਕਾਰਜਕਾਲ 'ਤੇ ਡੋਨਾਲਡ ਟਰੰਪ ਨੇ ਦਿੱਤੀ ਵਧਾਈ
ਇਸ ਮੌਕੇ ਵਣ ਰੇਂਜ ਅਫ਼ਸਰ ਜਸਪਾਲ ਸਿੰਘ ਅਤੇ ਮਨਜਿੰਦਰ ਸਿੰਘ, ਬੀ. ਓ. ਅਵਤਾਰ ਸਿੰਘ, ਬੀ. ਓ. ਜਸਵੀਰ ਸਿੰਘ, ਬੀ. ਓ. ਬਲਵੰਤ ਕੁਮਾਰ, ਆਕਾਸ਼ ਅੰਗੁਰਾਲ, ਗੁਰਪ੍ਰੀਤ ਸਿੰਘ, ਦੀਪਕ ਬਹਿਲ, ਗੁਰਪ੍ਰੀਤ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਕ੍ਰਿਸ਼ਨ ਕੁਮਾਰ, ਪਿੱਪਲ ਸਿੰਘ, ਦਿਨੇਸ਼ ਕੁਮਾਰ, ਹਿਮਾਂਸ਼ੂ ਸਲਾਰੀਆ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਵਣ ਰੱਖਿਅਕ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਮੀਰਾ ਤੋਂ ਜਲੰਧਰ ਵਾਰਦਾਤਾਂ ਕਰਨ ਆਉਂਦੇ ਸੀ ਲੁਟੇਰੇ, ਲੋਕਾਂ ਨੇ ਇੱਕ ਨੂੰ ਕਾਬੂ ਕਰ ਚਾੜ੍ਹਿਆ ਕੁਟਾਪਾ
NEXT STORY