ਚੰਡੀਗੜ੍ਹ (ਸ਼ੀਨਾ)- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ’ਚ ਪ੍ਰਧਾਨ ਦੇ ਅਹੁਦੇ ’ਤੇ ਲਗਾਤਾਰ ਦੂਜੀ ਵਾਰ ਏ.ਬੀ.ਵੀ.ਪੀ. ਨੇ ਜਿੱਤ ਹਾਸਲ ਕੀਤੀ ਹੈ। ਏ.ਬੀ.ਵੀ.ਪੀ. ਦੇ ਉਮੀਦਵਾਰ ਅੰਕਿਤ ਬਿਦਾਨ ਨੇ 3,149 ਵੋਟਾਂ ਹਾਸਲ ਕੀਤੀਆਂ ਜਦਕਿ ਏ. ਐੱਸ. ਏ. ਪੀ. ਦੇ ਆਦਿਲ ਬਰਾੜ ਨੂੰ 2,637 ਵੋਟਾਂ ਪਈਆਂ। ਅੰਕਿਤ ਨੇ 512 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਮੀਤ ਪ੍ਰਧਾਨ ਦੇ ਅਹੁਦੇ ’ਤੇ ਪੰਜਾਬ ਯੂਨੀਵਰਸਿਟੀ ਡੈਮੋਕ੍ਰੇਟਿਕ ਫਰੰਟ (ਪੀ. ਯੂ. ਡੀ. ਐੱਫ.) ਦੇ ਉਮੀਦਵਾਰ ਅਰਮਾਨ ਸਿੰਘ ਬਿੰਦਰ ਨੇ 3,322 ਵੋਟਾਂ ਹਾਸਲ ਕਰ ਕੇ 504 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਜਨਰਲ ਸਕੱਤਰ ਦੇ ਅਹੁਦੇ ’ਤੇ ਧਿਆਨ ਸਿੰਘ (ਸਮਰ) ਨੇ 4,045 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸੰਯੁਕਤ ਸਕੱਤਰ ਵਜੋਂ ਵਿਸ਼ਾਲ (ਬਮਲ) ਨੇ 3,506 ਵੋਟਾਂ ਹਾਸਲ ਕਰ ਕੇ 1,168 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਖ਼ਾਸ ਗੱਲ ਇਹ ਰਹੀ ਕਿ ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ’ਤੇ ਕਿਸੇ ਪਾਰਟੀ ਦੀ ਬਜਾਏ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਅਹੁਦਾ ਉਮੀਦਵਾਰ ਕੁੱਲ ਵੋਟਾਂ ਜਿੱਤ ਦਾ ਫ਼ਰਕ
ਪ੍ਰਧਾਨ ਅੰਕਿਤ ਬਿਦਾਨ 3,149 512
ਮੀਤ ਪ੍ਰਧਾਨ ਅਰਮਾਨ ਸਿੰਘ ਬਿੰਦਰ 3,322 504
ਜਨਰਲ ਸਕੱਤਰ ਧਿਆਨ ਸਿੰਘ (ਸਮਰ) 4,045 367
ਸੰਯੁਕਤ ਸਕੱਤਰ ਵਿਸ਼ਾਲ (ਬਮਲ) 3,506 1168
ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ-ਪੀਰੀ ਖਾਲਸਾ ਮਾਰਚ ਰਵਾਨਾ
NEXT STORY