ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਵੱਲੋਂ ਹਲਕਾ ਗੜ੍ਹਸ਼ੰਕਰ ਵਿਚ ਨਵੇਂ ਸਰਕਲ ਮੇਘੋਵਾਲ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਪਾਠਕ ਉਰਫ਼ ਰਿੰਪੀ ਪਾਠਕ ਨੂੰ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਗੜ੍ਹਸ਼ੰਕਰ ਹਲਕੇ ਵਿਚ ਭਾਜਪਾ ਸੰਗਠਨ ਦੇ ਚਾਰ ਹੀ ਮੰਡਲ ਹੁੰਦੇ ਸਨ ਪਰ ਨਿਮਿਸ਼ਾ ਮਹਿਤਾ ਦੇ ਭਾਜਪਾ ਵਿਚ 2022 'ਚ ਐਂਟਰੀ ਹੋਣ ਮਗਰੋਂ ਪਾਰਟੀ ਦੇ ਸੰਗਠਨ ਨੂੰ ਮਜ਼ਬਹੂਤੀ ਅਤੇ ਵਰਕਰਾਂ ਦੀ ਗਿਣਤੀ ਵਿਚ ਵੀ ਖਾਸਾ ਵਾਧਾ ਹੋਇਆ ਹੈ। 2022 ਦੀਆਂ ਚੋਣਾਂ ਵਿਚ ਭਾਜਪਾ ਵੱਲੋਂ ਨਿਮਿਸ਼ਾ ਮਹਿਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਅਤੇ ਚੋਣਾਂ ਮਗਰੋਂ ਸਾਲ 2022 ਵਿਚ ਜਦੋਂ ਮੰਡਲਾਂ ਦਾ ਦੋਬਾਰਾ ਗਠਨ ਕੀਤਾ ਗਿਆ ਸੀ ਤਾਂ ਇਹ ਮੰਡਲ ਚਾਰ ਤੋਂ ਵਧਾ ਕੇ 5 ਕਰ ਦਿੱਤੇ ਗਏ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ ਕੇ ਸ਼ਰੇਆਮ ਮਾਰ 'ਤਾ ਨੌਜਵਾਨ
ਇਸ ਸਾਲ ਮਾਰਚ 2026 ਵਿਚ ਮੰਡਲਾਂ ਦਾ ਪੁਨਰ ਗਠਨ ਕੀਤਾ ਗਿਆ ਤਾਂ ਮੰਡਲ 5 ਤੋਂ 6 ਬਣਾ ਦਿੱਤੇ ਗਏ ਅਤੇ ਹੁਣ ਅਕਤੂਬਰ 2026 ਵਿਚ ਹੁਣ ਇਕ ਹੋਰ ਨਵਾਂ ਮੰਡਲ ਬਣਾਇਆ ਗਿਆ ਹੈ, ਜਿਸ ਦਾ ਨਾਂ ਮੇਘੋਵਾਲ ਮੰਡਲ ਹੈ। ਮੰਡਲਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਦਾ ਪ੍ਰਮੁੱਖ ਕਾਰਨ ਪਿੰਡ-ਪਿੰਡ ਵੱਧ ਰਹੀ ਵਰਕਰਾਂ ਦੀ ਗਿਣਤੀ ਹੈ। ਮੰਡਲਾਂ ਦਾ ਇਹ ਗਠਨ ਇਹ ਦਰਸਾਉਂਦਾ ਹੈ ਕਿ ਅੱਜ ਹਲਕਾ ਗੜ੍ਹਸ਼ੰਕਰ ਦੇ ਪਿੰਡ-ਪਿੰਡ ਵਿਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਉਤਸ਼ਾਹ ਹੈ, ਉਥੇ ਹੀ ਵਰਕਰਾਂ ਦੀ ਗਿਣਤੀ ਵਧਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਰਟੀ ਮਜ਼ਬੂਤ ਹੋ ਰਹੀ ਹੈ।
ਮੇਘੋਵਾਲ ਮੰਡਲ ਵਿਚ ਕੁੱਲ੍ਹ 20 ਪਿੰਡ ਰੱਖੇ ਗਏ ਹਨ ਪਰ ਅਤੇ ਕੁੱਲ੍ਹ 30 ਬੂਥ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਰਿੰਪੀ ਪਾਠਕ ਬੇਸ਼ੱਕ ਭਾਵੇਂ ਪੁਰਾਣੇ ਭਾਜਪਾਈ ਪਰਿਵਾਰ ਵਿਚੋਂ ਹਨ ਪਰ ਅੱਜਕਲ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਦੀ ਟੀਮ ਦੇ ਪ੍ਰਮੁੱਖ ਮੈਂਬਰਾਂ ਵਿਚੋਂ ਇਕ ਹਨ।
ਇਹ ਵੀ ਪੜ੍ਹੋ: ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY