ਤਰਨਤਾਰਨ (ਰਮਨ)—ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਫਿਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਜਵਾਨਾਂ 'ਚ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਗੰਡੀਵਿੰਡ ਧਾਤਲ ਪਿੰਡ ਦੇ ਸੁਖਜਿੰਦਰ ਸਿੰਘ ਵੀ ਸ਼ਾਮਲ ਹੈ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਜਿੱਥੇ ਸ਼ੋਕ 'ਚ ਡੁੱਬਿਆ ਹੋਇਆ ਹੈ, ਉੱਥੇ ਹੀ ਹੁਣ ਉਨ੍ਹਾਂ ਦਾ ਦਿਲ ਨੂੰ ਛੂਹ ਜਾਣ ਵਾਲਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਜਵਾਨ ਨੇ ਸ਼ਹੀਦ ਹੋਣ ਤੋਂ ਪਹਿਲਾ ਬਣਾਇਆ ਸੀ। ਇਸ ਵੀਡੀਓ 'ਚ ਦਿਖ ਰਿਹਾ ਹੈ ਕਿ ਉਹ ਬੱਸ 'ਚ ਸਫਰ ਕਰ ਰਹੇ ਹਨ। ਵੀਡੀਓ 'ਚ ਕਸ਼ਮੀਰ ਦੀਆਂ ਵਾਦੀਆਂ 'ਚ ਸੜਕ ਦੇ ਕਿਨਾਰੇ ਬਰਫਬਾਰੀ ਦੇ ਢੇਰ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ਸ਼ਹੀਦ ਹੋਣ ਤੋਂ ਪਹਿਲਾ ਆਪਣੀ ਪਤਨੀ ਸਰਬਜੀਤ ਕੌਰ ਨੂੰ ਭੇਜਿਆ ਸੀ।
ਫੋਨ 'ਤੇ ਕਿਹਾ ਸੀ ਕਸ਼ਮੀਰ ਜਾ ਰਿਹਾ ਹਾਂ
ਸੁਖਜਿੰਦਰ ਸਿੰਘ 28 ਜਨਵਰੀ ਨੂੰ ਇਕ ਮਹੀਨੇ ਦੀ ਛੁੱਟੀ ਦੇ ਬਾਅਦ ਡਿਊਟੀ 'ਤੇ ਪਰਤੇ ਸੀ। 12 ਜਨਵਰੀ 1984 ਨੂੰ ਗੁਰਮੇਲ ਸਿੰਘ ਦੇ ਘਰ ਜਨਮੇ ਸੁਖਜਿੰਦਰ ਸਿੰਘ ਨੇ 2003 'ਚ ਸੀ.ਆਰ.ਪੀ.ਐੱਫ. ਜੁਆਇਨ ਕੀਤਾ ਸੀ। 8 ਮਹੀਨੇ ਪਹਿਲਾ ਹੀ ਉਹ ਪ੍ਰਮੋਟ ਹੋ ਕੇ ਹੈੱਡ ਕਾਂਸਟੇਬਲ ਬਣੇ ਸੀ। ਗੁਰਮੇਲ ਸਿੰਘ ਦੇ ਪੂਰੇ ਪਰਿਵਾਰ ਦਾ ਖਰਚਾ ਉਨ੍ਹਾਂ ਦੇ ਬੇਟੇ ਸੁਖਜਿੰਦਰ ਦੀ ਤਨਖਾਹ ਨਾਲ ਹੀ ਚੱਲਦਾ ਸੀ। ਸੁਖਜਿੰਦਰ ਦੇ ਵੱਡੇ ਭਰਾ ਜੰਟਾ ਸਿੰਘ ਦਾ ਕਹਿਣਾ ਹੈ ਕਿ ਹਮਲੇ ਵਾਲੇ ਦਿਨ ਸਵੇਰੇ 10 ਵਜੇ ਭਰਾ ਨੇ ਫੋਨ ਕਰਕੇ ਆਪਣਾ ਹਾਲ-ਚਾਲ ਦੱਸਿਆ ਸੀ। ਸੁਖਜਿੰਦਰ ਸਿੰਘ ਨੇ ਫੋਨ 'ਤੇ ਇਹ ਵੀ ਦੱਸਿਆ ਸੀ ਕਿ ਉਹ ਆਪਣੇ ਸਾਥੀਆਂ ਨਾਲ ਕਸ਼ਮੀਰ ਜਾ ਰਹੇ ਹਨ। ਸ਼ਾਮ 6 ਵਜੇ ਉਨ੍ਹਾਂ ਦੀ ਸ਼ਹਾਦਤ ਦੀ ਸੂਚਨਾ ਆਈ ਸੀ।
ਛੱਕਾ ਲਾਉਣ 'ਚ ਸਿੱਧੂ ਅੱਗੇ ਪਰ ਪੁਲਵਾਮਾ ਹਮਲੇ 'ਤੇ ਭੱਜੀ ਦੀ ਗੁਗਲੀ ਚਰਚਾ 'ਚ
NEXT STORY