ਅੰਮ੍ਰਿਤਸਰ(ਕਮਲ)- ਮਜੀਠਾ ਬਾਈਸਪਾਸ ਇਕ ਸਥਿਤ ਰਿਜੋਰਟ ’ਚ ਅੱਜ ਅਨਿਲ ਜੋਸ਼ੀ ਵਲੋਂ ਆਪਣੇ ਹਜ਼ਾਰਾਂ ਅਕਾਲੀ ਦਲ ਅਤੇ ਬੀ. ਐੱਸ. ਪੀ ਵਰਕਰਾਂ ਦੇ ਨਾਲ ਮਿਲ ਕੇ ਮਿਲਣੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ’ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਉਪ-ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਅਮਰਪਾਲ ਸਿੰਘ ਬੋਨੀ, ਵੀਰ ਸਿੰਘ ਲੋਪੋਕੇ, ਗੁਰਪ੍ਰਤਾਪ ਸਿੰਘ ਟਿੱਕਾ, ਵਿਧਾਇਕ ਲੋਧੀਨੰਗਲ, ਤਲਬੀਰ ਸਿੰਘ ਗਿੱਲ, ਰਾਜਿੰਦਰ ਸਿੰਘ ਮਹਿਤਾ , ਰਾਜਿੰਦਰ ਸਿੰਘ ਮਰਵਾਹ , ਬਾਵਾ ਸਿੰਘ ਗੁਮਾਨਪੁਰਾ, ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ, ਹਲਕਾ ਪੱਛਮੀ ਦੇ ਸਹਾਇਕ ਅਬਜਰਬਰ ਗੁਰਪ੍ਰੀਤ ਸਿੰਘ ਵਡਾਲੀ ਸਮੇਤ ਮਾਝੇ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਈੇ।
ਇਹ ਵੀ ਪੜ੍ਹੋ- ਆਖ਼ਿਰਕਾਰ ਕੈਪਟਨ ਸਰਕਾਰ ਨੂੰ ਮੰਨਣਾ ਹੀ ਪਿਆ ਕਿ ਬਿਜਲੀ ਸਮਝੌਤੇ ਮਾਰੂ ਹਨ : ਅਰੋੜਾ
ਸੁਖਬੀਰ ਬਾਦਲ ਨੇ ਅਨਿਲ ਜੋਸ਼ੀ ਦੇ ਬੇਟੇ ਪਾਰਸ ਜੋਸ਼ੀ ਨੂੰ ਵਧਾਈ ਦਿੰਦੇ ਕਿਹਾ ਕਿ ਤੁਸੀਂ ਬਹੁਤ ਮਿਹਨਤ ਕਰਕੇ ਜੋ ਨੌਜਵਾਨਾਂ ਦਾ ਰੋਡ ਸ਼ੋਅ ਕੀਤਾ ਪਰ ਮੈਨੂੰ ਉਮੀਦ ਨਹੀਂ ਸੀ ਕਿ ਇੰਨ੍ਹਾ ਵੱਡਾ ਇਕੱਠ ਸ਼ਹਿਰ ’ਚ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਕੋਲ ਅਨਿਲ ਜੋਸ਼ੀ ਆਏ ਹਨ, ਬਹੁਤ ਹੀ ਜੁਝਾਰੂ ਨੇਤਾ ਅਤੇ ਈਮਾਨਦਾਰ ਵਾਲੇ ਅਤੇ ਜ਼ਮੀਨ ਦੇ ਨਾਲ ਜੁੜੇ ਨੇਤਾ ਹਨ । ਉਨ੍ਹਾਂ ਕਿਹਾ ਕਿ ਜੋਸ਼ੀ ਦਾ ਇਕ ਹੀ ਮਕਸਦ ਹੈ, ਪੰਜਾਬ ਦਾ ਵਿਕਾਸ ਕਰਵਾਉਣਾ ਹੈ। 10 ਸਾਲ ਪੰਜਾਬ ’ਚ ਸਰਕਾਰ ਰਹੀ ਅਤੇ 4 ਹਜ਼ਾਰ ਕਰੋੜ ਰੁਪਏ ਦਾ ਵਿਕਾਸ ਕਰਵਾਇਆ ਅਤੇ ਹਰ ਉਹ ਕੰਮ ਕੀਤਾ, ਜਿਸ ਨਾਲ ਪੰਜਾਬ ਦਾ ਭਲਾ ਹੋਵੇ ।
ਉਨ੍ਹਾਂ ਕਿਹਾ ਕਿ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਨ, ਉਹ ਵੀ ਢਾਈ ਸਾਲ ਸਥਾਨਕ ਸਰਕਾਰਾਂ ਮੰਤਰੀ ਰਹੇ , ਉਨ੍ਹਾਂ ਵੀ ਨਹੀਂ ਵੇਖਿਆ ਕਿ ਸ਼ਹਿਰ ’ਚ ਹੋਇਆ ਵਿਕਾਸ ਬਰਬਾਦ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਦੁਨੀਆ ਦਾ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ। ਪੰਜਾਬ ’ਚ 10 ਹਜ਼ਾਰ ਮੈਗਾਵਾਟ ਦਾ ਸੋਲਰ ਪਲਾਟ ਵੀ ਲੱਗੇਗਾ। ਗੁਰੂ ਨਗਰੀ ਨੂੰ ਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਾਂਗੇ । ਉਨ੍ਹਾਂ ਮਾਝੇ ’ਚ ਜੋਸ਼ੀ ਅਤੇ ਬਿਕਰਮ ਮਜੀਠੀਆ ਨੂੰ ਮਾਝੇ ਦੇ ਦੋ ਸ਼ੇਰਾਂ ਦਾ ਨਾਮ ਦਿੱਤਾ ।
ਇਹ ਵੀ ਪੜ੍ਹੋ- ਪ੍ਰਨੀਤ ਕੌਰ ਵੱਲੋਂ ਪਿੰਡ ਭਸਮੜਾ ’ਚ 66 ਕੇ. ਵੀ. ਗਰਿੱਡ ਦਾ ਉਦਘਾਟਨ
ਇਸ ਦੌਰਾਨ ਬਿਕਰਮ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ‘ਠੋਕੋ ਤਾਲੀ’ ਦੇ ਨਾਮ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਸਰਕਾਰਾਂ ਦਾ ਹਿੱਸਾ ਰਹਿਣ ’ਤੇ ਵੀ ਸਿੱਧੂ ਨੇ ਕੁਝ ਨਹੀਂ ਕੀਤਾ। ਸਿੱਧੂ ਤਿੰਨ ਰੁਪਏ ਯੂਨਿਟ ਬਿਜਲੀ ਦੇਣ ਨੂੰ ਕਹਿ ਰਿਹਾ ਹੈ ਪਰ ਸਿੱਧੂ ਨੇ ਕੁਝ ਨਹੀਂ ਕਰਨਾ, ਜੇਕਰ ਕੁਝ ਹੋਵੇਗਾ ਤਾਂ ਉਹ ਬਾਦਲ ਸਰਕਾਰ ’ਚ ਹੀ ਹੋਵੇਗਾ । ਇਸ ਦੌਰਾਨ ਜੋਸ਼ੀ ਦੀ ਪ੍ਰਧਾਨਗੀ ’ਚ 200 ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ।
ਇਸ ਦੌਰਾਨ ਜੋਸ਼ੀ ਨੇ ਕਿਹਾ ਕਿ ਪੰਜਾਬ ’ਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਅਤੇ ਸਰਕਾਰ ਆਉਣ ’ਤੇ ਅੱਗੇ ਤੋਂ ਜ਼ਿਆਦਾ ਹਲਕਾ ਉੱਤਰੀ ਦਾ ਵਿਕਾਸ ਹੋਵੇਗਾ। ਰਿਅਲ ਅਸਟੇਟ ਕਾਰੋਬਾਰੀਆਂ ਦੀ ਹਰੇਕ ਮੁਸ਼ਕਿਲ ਦਾ ਹੱਲ ਹੋਵੇਗਾ ਅਤੇ ਐੱਨ. ਓ. ਸੀ. ਦੇ ਰੇਟ ਘੱਟ ਹੋਣਗੇ । ਇਸ ਦੌਰਾਨ ਜੋਸ਼ੀ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ।
ਪ੍ਰਨੀਤ ਕੌਰ ਵੱਲੋਂ ਪਿੰਡ ਭਸਮੜਾ ’ਚ 66 ਕੇ. ਵੀ. ਗਰਿੱਡ ਦਾ ਉਦਘਾਟਨ
NEXT STORY